–ਵੱਖ-ਵੱਖ 50 ਤੋਂ ਵੱਧ ਫੁੱਲਾਂ ਦੀਆਂ ਕਿਸਮਾਂ ਹੋਣਗੀਆਂ ਖਿੱਚ ਦਾ ਕੇਂਦਰ
ਬਠਿੰਡਾ, 9 ਮਾਰਚ : ਸਥਾਨਕ ਰੋਜ਼ ਗਾਰਡਨ ਵਿਖੇ 10 ਮਾਰਚ ਨੂੰ ਫੁੱਲਾਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲ ਵਾਲੇ ਇਸ ਮੇਲੇ ਦੌਰਾਨ ਮੁੱਖ ਆਕਰਸ਼ਣ 50 ਤੋਂ ਵੱਧ ਤਰ੍ਹਾਂ ਦੇ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਹੋਣਗੀਆਂ।
ਇਸ ਮੇਲੇ (ਫਲੋਵਰ ਸ਼ੋਅ) ਦੇ ਨਾਲ-ਨਾਲ ਵਧੀਆ ਮੈਨੇਜਮੈਂਟ, ਕਲਚਰਲ ਐਕਟੀਵਿਟੀ, ਹਰਬਲ ਮੈਡੀਸਿਨਲ ਆਰਨਮੇਂਟਲ ਅਤੇ ਫੁੱਲਾਂ ਵਾਲੇ ਪੌਦਿਆਂ ਦੀ ਖ਼ਰੀਦੋ ਫਰੋਖਤ, ਪੰਜਾਬੀ ਅਤੇ ਰਾਜਸਥਾਨੀ ਖਾਣੇ ਦੀਆਂ ਸਟਾਲਾਂ, ਬੱਚਿਆਂ ਲਈ ਅਲੱਗ ਤੋਂ ਪੇਂਟਿੰਗ ਮੁਕਾਬਲੇ, ਫਨ ਐਕਟੀਵਿਟੀ, ਟੈਟੂ ਮੇਕਿੰਗ, ਜਾਦੂ ਦਾ ਸ਼ੋਅ, ਫੁੱਲਾਂ ਦੇ ਗਹਿਣੇ, ਫੈਂਸੀ ਡਰੈੱਸ ਮੁਕਾਬਲੇ, ਰੰਗੋਲੀ, ਪੇਂਟਿੰਗ ਆਦਿ ਵੀ ਇਸ ਮੇਲੇ ਦਾ ਸ਼ਿੰਗਾਰ ਬਣਨਗੇ।
ਫਲਾਵਰ ਸ਼ੋਅ ਦੌਰਾਨ ਵਾਹਨਾਂ ਦੀ ਪਾਰਕਿੰਗ ਲਈ ਰੋਜ਼ ਗਾਰਡਨ, ਬਲੂ ਫੋਕਸ ਵਾਲੀ ਜਗ੍ਹਾ ਅਤੇ ਗਰੀਨ ਐਵੇਨਿਊ ਵਾਲੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਟ੍ਰੀ ਲਵਰਜ਼ ਸੋਸਾਇਟੀ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਸ ਫੁੱਲਾਂ ਦੇ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ।