ਜਨਤਾ ਫਾਗਿੰਗ ਸਪਰੇਅ ਕਰਨ ਦੌਰਾਨ ਘਰਾਂ ਆਦਿ ਦੇ ਦਰਵਾਜ਼ੇ ਰੱਖੇ ਖੁੱਲ੍ਹੇ
ਫਾਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਸ਼ੁਰੂ ਹੋਵੇਗਾ
6 ਅਕਤੂਬਰ ਤੋਂ 11 ਅਕਤੂਬਰ ਤੱਕ ਦਾ ਸ਼ਡਿਊਲਡ ਪ੍ਰੋਗਰਾਮ
ਬਠਿੰਡਾ,5 ਅਕਤੂਬਰ (ਗੁਰਜਿੰਦਰ ਸਿੰਘ)
ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਪੱਲਵੀ ਦੀ ਰਹਿਨੁਮਾਈ ਹੇਠ ਸ਼ਹਿਰ ’ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫਾਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸ੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰ ਫਾਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੋਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੋਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।
6 ਅਕਤੂਬਰ 2022 : ਚੰਦਸਰ ਬਸਤੀ, ਬੈਂਕ ਕਲੋਨੀ, ਨਾਰਥ ਅਸਟੇਟ ਅਤੇ ਲਾਲ ਕੁਆਰਟਰ, ਕਮਲਾ ਨਹਿਰੂ ਕਲੋਨੀ ਦਾ ਏਰੀਆ, ਗੁਰੂ ਨਾਨਕ ਨਗਰ, ਹੋਮਲੈਂਡ, ਇੰਦਰ ਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਕਰਤਾਰ ਕਲੋਨੀ, ਨਸ਼ਾ ਛੁਡਾਊ ਕੇਂਦਰ, ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ, ਨਹਿਰੂ ਗਲੀ ਆਦਿ ਅਹਾਤਾ ਨਿਆਜ਼ ਮੁਹੰਮਦ ਦਾ ਏਰੀਆ, ਨਵੀਂ ਬਸਤੀ, ਗਲੀ ਨੰਬਰ 1 ਤੋਂ 6 ਤੱਕ ਦਾ ਏਰੀਆ, ਬਿਰਲਾ ਮਿੱਲ ਕਲੋਨੀ, ਮਾਲਵੀਆ ਨਗਰ ਆਦਿ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇਕੇ, ਜਨਤਾ ਨਗਰ ਤੱਕ
7 ਅਕਤੂਬਰ 2022 : ਮਿਊਸੀਂਪਲ ਕਲੋਨੀ, ਸੀਵਰੇਜ ਬੋਰਡ ਦਫ਼ਤਰ, ਮਾਤਾ ਜੀਵੀ ਨਗਰ, ਹਜ਼ੂਰਾ-ਕਪੂਰਾ ਕਲੋਨੀ ਗਲੀ ਨੰਬਰ 9, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 9 ਤੱਕ ਦਾ ਖੱਬਾ ਪਾਸਾ, ਰੋਜ਼ ਗਾਰਡਨ, ਜੌਗਰ ਪਾਰਕ, ਭੱਟੀ ਰੋਡ ਦਾ ਖੱਬਾ ਪਾਸਾ ਅਤੇ ਗਣੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧੀਵਰ ਕਲੋਨੀ, ਅੰਬੇਦਕਰ ਨਗਰ ਦਾ ਏਰੀਆ, ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ, ਮੰਦਰ ਕਲੋਨੀ, ਢਿੱਲੋਂ ਨਗਰ, ਐਨ.ਐਫ.ਐਲ.ਕਲੋਨੀ, ਗੁਰੂ ਕੀ ਨਗਰੀ, ਵੂਮੈਨ ਹੋਸਟਲ, ਸਿਵਲ ਹਸਪਤਾਲ, ਹਾਜ਼ੀ ਰਤਨ ਲਿੰਕ ਰੋਡ, ਹਾਊਸ ਕਲੋਨੀ ਏਰੀਆ, ਰਿਜਨਲ ਸੈਂਟਰ, ਹਾਜੀ ਰਤਨ ਗੁਰਦੁਆਰਾ ਅਤੇ ਦਰਗਾਹ ਤੱਕ
8 ਅਕਤੂਬਰ 2022 : ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ ਅਤੇ ਅਜੀਤ ਰੋਡ ਘੋੜੇ ਵਾਲਾ ਚੌਂਕ ਤੋਂ ਅੱਗੇ ਦਾ ਖੱਬਾ ਪਾਸੇ ਦਾ ਏਰੀਆ, ਗੁਰੂ ਤੇਗ ਬਹਾਦਰ ਨਗਰ ਅਤੇ ਪਰਿੰਦਾ ਰੋਡ ਦੀਆਂ ਗਲੀਆਂ, ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨਈਆ ਨਗਰ, ਵਾਲਮੀਕਿ ਬਸਤੀ, ਗਲੀ ਖੱਦਰ ਭੰਡਾਰ ਵਾਲਾ ਏਰੀਆ, ਮਾਡਲ ਟਾਊਨ ਫੇਸ-2, ਬੇਅਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਅਹਾਤਾ ਮਧੋਕਪੂਰਾ ਤੇ ਮੱਛੀ ਮਾਰਕੀਟ ਦਾ ਏਰੀਆ, ਅਹਾਤਾ ਸਿੰਕਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆ, ਆਰੀਆ ਨਗਰ, ਸ਼ਕਤੀ ਨਗਰ ਤੱਕ
9 ਅਕਤੂਬਰ 2022 : ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸ਼ਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲ੍ਹਾ ਰੋਡ ਹੁੰਦੇ ਹੋਏ ਫ਼ਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਗ੍ਰੀਨ ਸ਼ਿਟੀ ਫੇਸ-1,2,3, ਮਾਡਲ ਟਾਊਨ ਫੇਸ-4,5, ਮਾਡਲ ਟਾਊਨ ਫੇਸ-1, ਰੇਡੀਓ ਕਲੋਨੀ, ਹਰਬੰਸ ਨਗਰ, ਸੰਤ ਨਗਰ, ਇੰਡਸਟ੍ਰੀਅਲ ਏਰੀਆ, ਮਤੀ ਦਾਸ ਨਗਰ, ਬਾਬਾ ਦੀਪ ਸਿੰਘ ਨਗਰ, ਬਲਰਾਜ ਨਗਰ, ਨਛੱਤਰ ਨਗਰ, ਡੰਪ, ਸੀਸ਼ ਮਹਿਲ ਕਲੋਨੀ, ਮਾਨਸਾ ਰੋਡ ਪਿੱਛੇ ਮਹਿੰਦਰਾ ਏਜੰਸੀ ਤੱਕ
10 ਅਕਤੂਬਰ 2022 : ਸਰਾਭਾ ਨਗਰ, ਹਰਪਾਲ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਦਾ ਏਰੀਆ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰਦੁਆਰੇ ਦਾ ਏਰੀਆ, ਹਰਬੰਸ ਕਲੋਨੀ, ਐਸ.ਏ.ਐਸ ਨਗਰ, ਲਾਭ ਸਿੰਘ ਚੌਂਕ ਦਾ ਏਰੀਆ, ਹੰਸ ਨਗਰ, ਸੰਗੂਆਣਾ ਬਸਤੀ, ਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂ, ਸ਼ਹੀਦ ਭਗਤ ਸਿੰਘ ਨਗਰ, ਦਸਮੇਸ਼ ਨਗਰ, ਪ੍ਰਤਾਪ ਢਿੱਲੋਂ ਬਸਤੀ ਪੀਪਿਆਂ ਵਾਲੀ, ਗੁਰੂ ਗੋਬਿੰਦ ਸਿੰਘ ਨਗਰ ਅਤੇ ਬੱਲਾ ਰਾਮ ਨਗਰ ਗਲੀ ਨੰਬਰ 10 ਦਾ ਸੱਜਾ ਪਾਸਾ, ਬੈਂਕ ਕਲੋਨੀ ਤੱਕ
11 ਅਕਤੂਬਰ 2022 : ਅਜੀਤ ਰੋਡ ਦੋਨੋਂ ਪਾਸੇ, ਘੋੜੇ ਵਾਲਾ ਚੌਂਕ ਅਤੇ ਪਾਵਰ ਹਾਊਸ ਰੋਡ ਦਾ ਖੱਬਾ ਪਾਸਾ, 100ਫੁੱਟੀ ਚੌਂਕ ਤੱਕ ਅਤੇ ਬੀਬੀ ਵਾਲਾ ਰੋਡ ਦੇ ਸੱਜੇ ਪਾਸੇ ਦਾ ਏਰੀਆ, ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਊਧਮ ਸਿੰਘ ਨਗਰ ਅਤੇ ਗਣਪਤੀ ਇਨਕਲੇਵ, ਥਰਮਲ ਕਲੋਨੀ, ਜੋਗਾਨੰਦ ਰੋਡ ਦਾ ਏਰੀਆ, ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਅਰਜਨ ਨਗਰ, ਗੁਰੂਕੁਲ ਰੋਡ, ਗੋਪਾਲ ਨਗਰ, 80 ਫੁਟੀ ਰੋਡ ਅਤੇ ਰੋਡ ਦਾ ਸੱਜਾ ਪਾਸਾ, ਪਰਸ ਰਾਮ ਨਗਰ ਦਾ ਸੱਜਾ ਪਾਸਾ, ਜੋਗੀ ਨਗਰ, ਰਾਜੀਵ ਗਾਂਧੀ ਨਗਰ ਵਿਖੇ ਫੌਗਿੰਗ ਸਪਰੇਅ ਦਾ ਛਿੜਕਾਓ ਕੀਤਾ ਜਾਵੇਗਾ।