ਜਲੰਧਰ 23 ਸਤੰਬਰ
44 ਵੀਆਂ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਇੱਥੇ ਫੁੱਟਬਾਲ ਸਟੇਡੀਅਮ ਮਿੱਠਾਪੁਰ ਵਿੱਚ ਸਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ। ਦੋ ਰੋਜ਼ਾ ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਬਲਾਕ ਈਸਟ -4 ਦੇ ਲੜਕਿਆਂ ਦੀ ਟੀਮ ਨੇ ਬਾਜ਼ੀ ਮਾਰੀ । ਕੱਲ੍ਹ ਨੂੰ ਇਨ੍ਹਾਂ ਖੇਡਾਂ ਦੇ ਦੂਸਰੇ ਦਿਨ ਲੜਕੀਆਂ ਦੀਆ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ
ਪਹਿਲੇ ਦਿਨ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਧੂਮਧਾਮ ਨਾਲ ਹੋਈ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਈਸਟ -4 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਜ ਕੁਮਾਰ , ਈਸਟ -1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰੋਸ਼ਨ ਲਾਲ ,ਈਸਟ -2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਲ ਕ੍ਰਿਸ਼ਨਾ ਅਤੇ ਵੈਸਟ -2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਲ ਕ੍ਰਿਸ਼ਨ ਮਹਿਮੀ ਆਦਿ ਮੌਜੂਦ ਰਹੇ, ਜਿਨ੍ਹਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ
ਇਨ੍ਹਾਂ ਖੇਡਾਂ ਦੌਰਾਨ ਜ਼ਿਲ੍ਹੇ ਨਾਲ ਸਬੰਧਤ ਵੱਖ -ਵੱਖ ਬਲਾਕ ਦੀਆਂ ਟੀਮਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਪਹਿਲੇ ਦਿਨ ਲੜਕਿਆਂ ਦੀਆਂ ਖੇਡਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਚ ਜ਼ਿਆਦਾਤਰ ਮੁਕਾਬਲਿਆਂ ਚ ਈਸਟ -4 ਦੇ ਲੜਕਿਆਂ ਨੇ ਦੂਸਰੇ ਬਲਾਕਾਂ ਦੇ ਖਿਡਾਰੀਆਂ ਨੂੰ ਹਰਾ ਕੇ ਬਾਜ਼ੀ ਮਾਰੀ ।
ਪਹਿਲੇ ਦਿਨ ਦੀਆਂ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਓਲੰਪੀਅਨ ਮਨਦੀਪ ਸਿੰਘ ਪ੍ਰਾਇਮਰੀ ਸਕੂਲ ਮਿੱਠਾਪੁਰ ਦੇ ਪ੍ਰਬੰਧਕੀ ਸੈਂਟਰ ਹੈੱਡ ਟੀਚਰ ਹਰਸ਼ਰਨ ਕੌਰ ਦੀ ਯੋਗ ਅਗਵਾਈ ਹੇਠ ਵੱਖ -ਵੱਖ ਸੈਂਟਰਾਂ ਤੋਂ ਬਲਾਕ ਸਪੋਰਟਸ ਅਫਸਰ ਕਮਲਪ੍ਰੀਤ ਕੌਰ, ਸੀ.ਐਚ.ਟੀਜ ਅਤੇ ਐਚ.ਟੀਜ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ।
24 ਸਤੰਬਰ ਨੂੰ ਲੜਕੀਆਂ ਦੇ ਹੋਣਗੇ ਮੁਕਾਬਲੇ