ਪੰਜਾਬ ਸਰਕਾਰ ਵੱਲੋਂ ਰੇਤ ਦੇ ਤਹਿ ਰੇਟਾਂ ਤੋਂ ਜ਼ਿਆਦਾ ਭਾਅ ਵਸੂਲੀ ਦੀ ਸ਼ਿਕਾਇਤ ਲਈ ਨੰਬਰ ਜਾਰੀ : ਡਿਪਟੀ ਕਮਿਸ਼ਨਰ
– ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਤ ਦੀ ਢੋਅ-ਢੁਆਈ ਸਮੇਤ ਰੇਟ ਨਿਰਧਾਰਿਤ :ਮਾਧਵੀ ਕਟਾਰੀਆ
–ਹੁਣ ਪੰਚਾਇਤਾਂ ਪਿੰਡ ਦੇ ਵਿਕਾਸ ਕਾਰਜਾਂ ਲਈ ਰੇਤ ਖੱਡਾਂ ਤੋਂ ਮੁਫ਼ਤ ਰੇਤਾ ਲੈ ਸਕਣਗੀਆਂ
ਮਲੇਰਕੋਟਲਾ 10 ਦਸੰਬਰ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੈਅ ਕੀਤਾ ਏਜੰਡਾ ਮਿਸ਼ਨ ਕਲੀਨ ਬਹੁਤਸਪਸ਼ਟ ਹੈ। ਜਿਸ ਤਹਿਤ ਪੰਜਾਬ ਦੇ ਲੋਕਾਂ ਨੂੰ ਵਾਜਬ ਦਰਾਂ ਤੇ ਰੇਤ ਮੁਹੱਈਆਕਰਵਾਉਣ ਦੇ ਮਕਸਦ ਨਾਲ ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ2021 ਪਾਲਿਸੀ ਉਲੀਕੀ ਗਈ ਹੈ । ਇਸ ਪਾਲਿਸੀ ਤਹਿਤ ਰੇਤ ਦੇ ਸੋਰਸਵਾਲੇ ਸਥਾਨ ਤੇ 05 ਰੁਪਏ 50 ਪੈਸੇ ਪ੍ਰਤੀ ਕਿਉਬਿਕ ਫੁੱਟ ( ਢੋਆ–ਢੁਆਈ ਦਾ ਵਾਜਬ ਖਰਚਾ ਵੱਖਰਾ) ਭਾਅ ਬਿਨਾਂ ਜੀ.ਐਸ.ਟੀ. ਤੋਂ ਨਿਰਧਾਰਿਤ ਕੀਤਾ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਪੰਚਾਇਤ ਪਿੰਡ ਦੇ ਵਿਕਾਸ ਕਾਰਜਾਂ ਲਈ ਰੇਤ ਖੱਡਾਂ ਤੋਂ ਮੁਫ਼ਤ ਰੇਤਾ ਆਪਣੇ ਵਾਹਨਾਂ ਤੇ ਲੈ ਕੇ ਆ ਸਕਦੀਆਂ ਹਨ । ਇਸ ਲਈ ਉਨ੍ਹਾਂ ਨੂੰ ਸਬੰਧਿਤ ਉਪ ਮੰਡਲ ਮੈਜਿਸਟਰੇਟ ਜਾਂ ਡੀ.ਡੀ.ਪੀ.ਓ ਵੱਲੋਂ ਰੇਤ ਦੀ ਮੰਗ ਤਸਦੀਕ ਕਰਵਾਉਣੀ ਹੋਵੇਗੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਖੱਡਾ ਤੋਂ ਸਰਕਾਰ ਵੱਲੋਂ ਤਹਿ ਰੇਟ ਤੇ ਰੇਤ ਲੈ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੂਬਾ ਵਾਸੀਆਂ ਨੂੰ ਸਸਤੇਭਾਅ ਰੇਤ ਮੁਹੱਈਆ ਕਰਵਾਉਣ ਲਈ ਆਨ–ਲਾਈਨhttps://www.minesandgeology.punjab.gov.in/ ਦੀ ਸ਼ੁਰੂਆਤ ਵੀ ਕੀਤੀ ਹੈ ।ਜਿਸ ਰਾਹੀਂ ਹੁਣ ਸੂਬਾ ਵਾਸੀ ਆਨ–ਲਾਈਨ ਆਰਡਰਕਰਕੇ ਸਸਤੇ ਭਾਅ ਰੇਤ ਮੰਗਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਾਹਰਤੋਂ ਆਉਣ ਵਾਲਾ ਰੇਤਾ ਜ਼ਿਲ੍ਹੇ ਦੇ ਲੋਕਾਂ ਨੂੰ ਵਾਜਬ ਸਸਤੇ ਰੇਟਾਂ ਤੇ ਮੁਹੱਈਆਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਢੋਆ–ਢੁਆਈ ਦੇ ਰੇਟ ਵੀ ਨਿਰਧਾਰਿਤਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕੰਟਰੋਲ ਰੇਟਾਂ ਤੇ ਰੇਤ ਮੁਹੱਈਆ ਹੋ ਸਕੇ ।ਕਿਸੇ ਵੀ ਰੇਤ ਵਿਕਰੇਤਾ ਨੂੰ ਸਰਕਾਰ ਵੱਲੋਂ ਤਹਿਤ ਰੇਟਾਂ ਤੋਂ ਵੱਧ ਵਸੂਲੀ ਕਰਨ ਦੀਇਜਾਜ਼ਤ ਨਹੀਂ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਰੇਤਵਿਕ੍ਰੇਤਾਵਾਂ ਨੂੰ ਰੇਤ ਦੀਆਂ ਸਾਰੀਆਂ ਖੱਡਾਂ ਦੇ ਤਹਿ ਰੇਟਾਂ , ਵਾਜਬ ਢੋਆ–ਢੁਆਈਦਾ ਭਾੜਾ ਅਤੇ 10 ਫ਼ੀਸਦੀ ਆਪਣੇ ਮੁਨਾਫ਼ੇ ਸਮੇਤ ਰੇਤ ਦੀ ਰੇਟ ਸੂਚੀਆਪਣੀਆਂ ਦੁਕਾਨਾਂ ਦੇ ਬਾਹਰ ਲਗਾਉਣ ਲਈ ਹਦਾਇਤ ਵੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਵੀਵਿਅਕਤੀ ਤੋਂ ਪੰਜਾਬ ਸਰਕਾਰ ਵੱਲੋਂ ਰੇਤੇ ਦੇ ਤੈਅ ਕੀਤੇ ਗਏ ਰੇਟਾਂ ਤੋਂ ਜ਼ਿਆਦਾਚਾਰਜ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਪੰਜਾਬ ਸਰਕਾਰ ਵੱਲੋਂ ਜਾਰੀਕੀਤੇ ਗਏ ਟੋਲ ਫ੍ਰੀ ਨੰਬਰ: 1800-180-2422 ਅਤੇ 0172-2230061, 0172-2230063, 0172-2230064 ਅਤੇ 0172-2230065 ਉੱਤੇਕੀਤੀ ਜਾ ਸਕਦੀ ਹੈ।