You are currently viewing 2 crona affected patients return home after recovery: Deputy Commissioner

2 crona affected patients return home after recovery: Deputy Commissioner

2 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਪਰਤੇ ਘਰ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਅੰਦਰ ਹੁਣ 20 ਕੇਸ ਐਕਟਿਵ

12 ਘਰੇਲੂ ਇਕਾਂਤਵਾਸ

          ਬਠਿੰਡਾ, 7  ਦਸੰਬਰ (ਲਖਵਿੰਦਰ ਸਿੰਘ ਗੰਗਾ)

 ਜ਼ਿਲੇ ਅੰਦਰ ਕੋਵਿਡ-19 ਤਹਿਤ ਹੁਣ ਤੱਕਕੁੱਲ 591795 ਸੈਂਪਲ ਲਏ ਗਏ, ਜਿਨਾਂ ਚੋਂ 41798 ਪਾਜੀਟਿਵ ਕੇਸ ਆਏ, ਜਿਸ ਚੋਂ 40731 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲਕਰਕੇ ਆਪੋਆਪਣੇ ਘਰ ਵਾਪਸ ਪਰਤ ਗਏ ਹੁਣ ਤੱਕ 1047 ਕਰੋਨਾਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਇਸ ਸਮੇਂ 12 ਕਰੋਨਾ ਪਾਜੀਟਿਵ ਘਰੇਲੂਇਕਾਂਤਵਾਸ ਹੈ

ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਹੋਰਜਾਣਕਾਰੀ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 2 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋਂ-ਆਪਣੇ ਘਰ ਪਰਤ ਗਏ। ਇਸ ਤੋਂ ਇਲਾਵਾ ਕਰੋਨਾ ਨਾਲ ਕੋਈ ਵੀ ਮੌਤ ਨਹੀਂ ਹੋਈ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 20 ਕੇਸਐਕਟਿਵ ਹਨ ਅਤੇ 6 ਨਵੇਂ ਕੇਸ ਆਏ ਹਨ।