ਰਾਏਕੇ-ਕਲਾਂ ਵਿਖੇ ਫਿਸ਼-ਫਾਰਮਰਜ਼ ਡੇਅ ਮਨਾਇਆ : ਮੁੱਖ ਕਾਰਜਕਾਰੀ ਅਫ਼ਸਰ
ਕੈਂਪ ਦੌਰਾਨ ਮੱਛੀ ਪਾਲਕਾ ਨਾਲ ਕੀਤੇ ਨੁਕਤੇ ਸਾਂਝੇ
ਬਠਿੰਡਾ, 10 ਜੁਲਾਈ ( ਪਰਗਟ ਸਿੰਘ )
ਮੱਛੀ ਪਾਲਣ ਵਿਭਾਗ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ, ਰਾਏਕੇ-ਕਲਾਂ ਵਿਖੇ ਫਿਸ਼-ਫਾਰਮਰਜ਼ ਡੇਅ ਮਨਾਇਆ ਗਿਆ। ਇਸ ’ਚ ਬਠਿੰਡਾ ਜ਼ਿਲੇ ਦੇ ਮੱਛੀ ਕਿਸਾਨਾਂ ਨੇ ਭਾਗ ਲਿਆ ਤੇ ਇਸ ਮੌਕੇ ਟੈਕਨੀਕਲ ਸੈਸ਼ਨ ਵੀ ਰੱਖਿਆ ਗਿਆ। ਇਹ ਜਾਣਕਾਰੀ ਮੁੱਖ ਕਾਰਜਕਾਰੀ ਅਫਸਰ ਸ਼੍ਰੀ ਬਿ੍ਰਜ ਭੂਸ਼ਨ ਗੋਇਲ ਨੇ ਸਾਂਝੀ ਕੀਤੀ।
ਇਸ ਮੌਕੇ ਸ਼੍ਰੀ ਬਿ੍ਰਜ ਭੂਸ਼ਨ ਗੋਇਲ ਵੱਲੋਂ ਕੈਂਪ ’ਚ ਸ਼ਮੂਲੀਅਤ ਕਰਨ ਆਏ ਕਿਸਾਨਾਂ ਨੂੰ ਜੀ ਆਇਆ ਆਖਿਆ ਗਿਆ ਤੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਪ੍ਰਧਾਨ ਮੰਤਰੀ ਮੰਤਸਯ ਸੰਪਦਾ ਯੋਜਨਾਂ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਮੱਛੀ ਪ੍ਰਸਾਰ ਅਫਸਰ ਸ਼੍ਰੀਮਤੀ ਸ਼ੀਨਮ ਜਿੰਦਲ ਵਲੋਂ ਮੱਛੀ/ਝੀਂਗਾ ਪਾਲਣ ਧੰਦੇ ਦੀਆਂ ਨਵੀਆਂ ਤਕਨੀਕਾਂ, ਕੁਆਲਟੀ ਮੱਛੀ ਪੂੰਗ ਸਟਾਕ ਕਰਨ ਦੀ ਮਹੱਤਤਾ ਬਾਰੇ ਅਹਿਮ ਜਾਣਕਾਰੀ ਦਿੱਤੀ ਤੇ ਕਿਸਾਨਾਂ ਦੇ ਸੁਝਾਅ ਲਏ ਅਤੇ ਉਨਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਸਾਂਝੇ ਕੀਤੇ।