Admin
ਸਾਬਕਾ ਮੰਤਰੀ ਗੁਲਜ਼ਾਰ ਸਿੰਘ ਦਾ ਦੇਹਾਂਤ
ਨਥਾਣਾ ਹਲਕੇ ਤੋਂ ਦੋ ਵਾਰ ਬਣੇ ਸਨ ਵਿਧਾਇਕ
ਚੰਡੀਗੜ੍ਹ 24 ਜੂਨ
ਵਿਧਾਨ ਸਭਾ ਹਲਕਾ ਨਥਾਣਾ ਤੋਂ ਦੋ ਵਾਰ ਚੋਣ ਜਿੱਤ ਕੇ ਵਿਧਾਇਕ ਅਤੇ ਮੰਤਰੀ ਬਣਨ ਵਾਲੇ ਗੁਲਜ਼ਾਰ ਸਿੰਘ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀਡ਼ਤ ਸਨ। ਬੁੱਧਵਾਰ ਰਾਤ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਵਿੱਚ ਹੀ ਰਹਿ ਰਹੇ ਸਨ। ਇੱਥੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਸਰਦਾਰ ਗੁਲਜ਼ਾਰ ਸਿੰਘ ਪਹਿਲੀ ਵਾਰ 1980 ਵਿੱਚ ਨਥਾਣਾ ਰਾਖਵੇਂ ਹਲਕੇ ਤੋਂ ਵਿਧਾਇਕ ਬਣੇ ਸਨ। ਉਹ 1980 ਤੋਂ 1985 ਤਕ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ। ਇਸ ਤੋਂ ਬਾਅਦ ਉਨੀ ਸੌ ਬੱਨਵੇ ਵਿੱਚ ਗੁਲਜ਼ਾਰ ਸਿੰਘ ਨੇ ਸਾਬਕਾ ਵਿਧਾਇਕ ਅਕਾਲੀ ਦਲ ਦੇ ਉਮੀਦਵਾਰ ਜਸਮੇਲ ਸਿੰਘ ਨੂੰ ਹਰਾਇਆ ਸੀ। ਉਹ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਰਹੇ। ਵਿਧਾਨ ਸਭਾ ਹਲਕਾ ਨਥਾਣਾ ਹੁਣ ਭੁੱਚੋ ਮੰਡੀ ਦੇ ਵਿਕਾਸ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।