ਜਲੰਧਰ ਵਿੱਚ ਮਕਾਨ ਦੀ ਛੱਤ ਡਿਗਣ ਨਾਲ ਪਰਿਵਾਰ ਦੇ ਤਿੰਨ ਵਿਆਕਤੀ ਗੰਭੀਰ ਜ਼ਖਮੀਂ


ਪਿੰਡ ਨੰਗਲ ਸਲੇਮਪੁਰ ਵਿਖੇ ਇੱਕ ਮਕਾਨ ਦੀ ਛੱਤ ਡਿਗਣ ਨਾਲ ਪਰਿਵਾਰ ਦੇ ਤਿੰਨ ਵਿਆਕਤੀ ਗੰਭੀਰ ਜ਼ਖਮੀਂ ਹੋ ਗਏ। ਜਾਣਕਾਰੀ ਦਿੰਦੇ ਪਰਿਵਾਰ ਦੇ ਸੁਖਪਾਲ ਨੇ ਦਸਿਆ ਕਿ ਉਹ ਰਾਤੀ ਆਪਣੇ ਘਰ ਵਿੱਚ ਸੁੱਤਾ ਹੋਇਆ ਸੀ। ਅਤੇ ਮਕਾਨ ਦੀ ਛੱਤ ਤੇ ਉਸਦੀ ਭਰਜਾਈ ਅਤੇ ਭਤੀਜਾ ਕਰਨ ਸੁੱਤੇ ਹੋਏ ਸਨ। ਅਚਾਨਕ ਕਰੀਬ 12 ਵਜੇ ਮਕਾਨ ਦੀ ਛੱਤ ਡਿੱਗਣ ਨਾਲ ਉਨ੍ਹਾਂ ਦੀ ਭਰਜਾਈ ਰਾਣੋ ਅਤੇ ਭਤੀਜਾ ਕਰਨ ਛੱਤ ਸਮੇਤ ਉਸਦੇ ਉਪਰ ਡਿੱਗ ਗਏ ਅਤੇ ਉਹ ਖੁੱਦ ਆਪ ਛੱਤ ਦੇ ਮਲਬੇ ਹੇਠ ਦੱਬ ਗਿਆ। ਪਿੰਡ ਦੇ ਲੋਕਾਂ ਨੇ ਪਰਿਵਾਰ ਦੇ ਤਿੰਨਾਂ ਜੀਆਂ ਨੂੰ ਮਲਬੇ ਵਿਚੋਂ ਬਾਹਰ ਕੱਡਿਆ। ਸੁਖਪਾਲ ਨੇ ਕਿਹਾ ਉਸਦੇ ਗੁੱਜੀਆਂ ਸੱਟਾਂ ਲੱਗੀਆਂ ਹਨ ਅਤੇ ਭਤੀਜਾ ਕਰਨ ਅਤੇ ਭਰਜਾਈ ਰਾਣੋ ਗੰਭੀਰ ਜ਼ਖਮੀਂ ਹੋਏ ਹਨ। ਇਸ ਮੌਕੇ ਤੇ ਐਡਵੋਕੇਟ ਸੁਦੇਸ਼ ਕੁਮਾਰੀ ਚੇਅਰਮੈਨ ਜਸਪਾਲ ਸਿੰਘ, ਸ਼ਾਮ ਸੁੰਦਰ, ਸੁਖਵਿੰਦਰ ਅਤੇ ਹੋਰ ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਇਸ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ।