ਪੰਜਾਬ : ਕਾਂਗਰਸੀ ਨੇਤਾ ਨੂੰ ਸਰੇਆਮ ਮਾਰੀਆਂ ਗੋਲੀਆਂ , ਹਾਲਤ ਗੰਭੀਰ

ਬੀਤੀ ਰਾਤ 11 ਵਜੇ ਦੇ ਕਰੀਬ ਡੇਰਾਬੱਸੀ ਤੋਂ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਮੈਂਬਰ ਰੌਸ਼ਨੀ ਦੇਵੀ ਦੇ ਪੁੱਤਰ ਲੱਖੀ ਚੌਧਰੀ ਵਾਸੀ ਪਿੰਡ ਖੇੜੀ ਗੁੱਜਰਾਂ ਨੂੰ ਕੁੱਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਕਾਂਗਰਸੀ ਆਗੂ ਨੂੰ ਡੇਰਾਬਸੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਦੇ ਡਾਕਟਰਾਂ ਨੇ  ਉਸ ਹਾਲਤ ਗੰਭੀਰ ਦਸਦੇ ਹੋਏ ਉਸਨੂੰ ਨੂੰ ਚੰਡੀਗੜ੍ਹ 32 ਸੈਕਟਰ ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਹੈ।