ਫਗਵਾੜਾ ਸ਼ੂਗਰ ਮਿਲ ਚੌਕ ‘ਚ ਵੱਡਾ ਹਾਦਸਾ , 1 ਦੀ ਮੌਤ

[ਰੋਜ਼ਾਨਾ ਪੋਸਟ]

ਫਗਵਾੜਾ ਸ਼ਹਿਰ ਤੋਂ ਵੱਡੀ ਖਬਰ ਹੈ ਜਿਥੇ ਸ਼ੁਗਰ ਮਿਲ ਚੌਂਕ ‘ਚ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰੀ ਅਤੇ 2 ਲੋਕ ਗੰਭੀਰ ਤੋਰ ‘ਤੇ ਜਖਮੀ ਹੋ ਗਏ ਅਤੇ ਇੱਕ ਮਹਿਲਾ ਦੀ ਮੌਤ ਦੀ ਹੋ ਗਈ , ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਦੀ ਪਹੁੰਚੀ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ । ਚਸ਼ਮਦੀਦਾਂ ਦੀ ਮਨੀਏ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ ਅਤੇ ਬ੍ਰੇਕ ਲੱਗ ਸਕਦੀ ਸੀ । ਲੋਕਾਂ ਨੇ ਦੱਸਿਆ ਕਿ ਰੈਡ ਲਾਈਟ ‘ਤੇ ਚਾਲਕ ਵੱਲੋਂ ਟਰੱਕ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ , ਬ੍ਰੇਕ ਦੀ ਬਜਾਏ ਉਸਨੇ ਚਲਦੇ ਟਰੱਕ ‘ਚੋਂ ਆਪ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸਨੂੰ ਫੜ੍ਹ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।