ਕੇਦਾਰਨਾਥ ਪਹੁੰਚੀ ਮੋਦੀ ਅਤੇ ਸ਼ਾਹ ਦੀ ਜੋੜੀ..

ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਕਰਨ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਉੱਤਰਾਖੰਡ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਦੁਨੀਆ ਦੇ ਪ੍ਰਸਿੱਧ ਧਾਮਾਂ ਕੇਦਾਰਨਾਥ ਅਤੇ ਬਦਰੀਨਾਥ ਦੇ ਦਰਸ਼ਨ ਕਰਨਗੇ । ਤੁਹਾਨੂੰ ਦੱਸ ਦਈਏ ਕਿ ਮੋਦੀ ਕੇਦਾਰਨਾਥ ਪਹੁੰਚ ਗਏ ਹਨ ਜਿੱਥੇ ਉਨ੍ਹਾਂ ਨੇ ਕੇਦਾਰਨਾਥ ਮੰਦਿਰ ‘ਚ ਪੂਜਾ ਕੀਤੀ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। 

PM Modi Kedarnath Visit
ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਸ਼ੋਕ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਅਜੈ ਭੱਟ ਨੇ ਦੱਸਿਆ ਕਿ ਮੋਦੀ ਜੀ ਦੇ ਆਉਣ ਨੂੰ ਲੈ ਕੇ ਉੱਤਰਾਖੰਡ ਦੀ ਜਨਤਾ ਅਤੇ ਭਾਜਪਾ ਬਹੁਤ ਉਤਸ਼ਾਹਿਤ ਹੈ।
PM Modi Kedarnath Visit

ਤੁਹਾਨੂੰ ਦੱਸ ਦਈਏ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਅੱਜ ਭਗਵਾਨ ਦੀ ਸ਼ਰਨ ‘ਚ ਪੁੱਜੇ ਹਨ।  ਉਨ੍ਹਾਂ ਨੇ ਗੁਜਰਾਤ ਵਿੱਚ ਸੋਮਨਾਥ ਮੰਦਿਰ ਦੇ ਦਰਸ਼ਨ ਕੀਤੇ ਤੇ ਇੱਥੇ ਪੂਜਾ ਕੀਤੀ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਪੀਐਮ ਮੋਦੀ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਉੱਤਰਾਖੰਡ ਸਥਿਤ ਕੇਦਾਰਨਾਥ ਕੇ ਬਦਰੀਨਾਥ ਧਾਮਾਂ ਦੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਹੈ।