HC ਨੇ ਸੂਬੇ ‘ਚ ਚਲ ਰਹੇ ਸਾਰੇ ਜਿਮਾਂ ਦੀ ਜਾਂਚ ਕਰਵਾਉਣ ਦੇ ਆਦੇਸ਼ ਕੀਤੇ ਜਾਰੀ


ਜਿਮ ‘ਚ Supplement ਦੇ ਨਾਂਅ ‘ਤੇ ਸਟੀਰਾਇਡ ਅਤੇ ਪਾਬੰਦੀਸ਼ੁਦਾ ਡਰੱਗ ਦੇਣ ਦੇ ਮਾਮਲੇ ਨੂੰ ਲੈ ਕੇ ਦਾਖਿਲ ਪਟੀਸ਼ਨ ‘ਤੇ ਪੰਜਾਬ ਸਰਕਾਰ ਨੇ ਸੂਬੇ ਦੇ GYM ਦੀ ਜਾਂਚ ਲਈ ਤਿੰਨ ਮਹੀਨਿਆਂ ਦਾ ਸਮਾਂ ਮੰਗਿਆਂ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ‘ਤੇ ਸਰਕਾਰ ਨੂੰ 2 ਮਹੀਨੇ ਦਾ ਸਮਾਂ ਦਿੱਤਾ ਹੈ ਤੇ ਸਟੇਟਸ ਰਿਪੋਰਟ ਤਲਬ ਕੀਤੀ ਹੈ। ਜਿਕਰਯੋਗ ਹੈ ਕਿ ਲੁਧਿਆਣਾ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ।

ਇਸ ‘ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ 12ਵੀਂ ਕਲਾਸ ‘ਚ ਜਿਮ ਸ਼ੁਰੂ ਕੀਤਾ ਸੀ। ਜਿਮ ਟਰੇਨਰ ਨੇ ਉਸਨੂੰ ਬੋਡੀ ਬਣਾਉਣ ਲਈ Supplement ਦਿੱਤੇ ਬਾਅਦ ‘ਚ ਉਸਨੂੰ ਸਟੀਰਾਇਡ ਤੇ ਟੀਕੇ ਦੇਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸਨੂੰ ਨਸ਼ੇ ਦੀ ਆਦਤ ਪੈ ਗਈ। ਜਿਮ ਟਰੇਨਰ ਰਵੀ ਦੇ ਬੇਟੇ ਨੂੰ ਬਲੈਕਮੇਲ ਕਰਨ ਲੱਗਾ ਤੇ ਲੱਖਾਂ ਰੁਪਏ ਵੀ ਲੈ ਲਏ। ਰਵੀ ਨੂੰ ਜੱਦ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੇ ਬੇਟੇ ਨੂੰ ਡਾਕਟਰ ਕੋਲ ਲੈ ਗਿਆ। ਉਸਨੇ ਜਦੋਂ Supplement ਤੇ ਦਵਾਈਆਂ ਡਾਕਟਰ ਨੂੰ ਵਿਖਾਈਆਂ ਤਾਂ ਉਨ੍ਹਾਂ ਨੇ ਹੈਰਾਨੀ ਵਾਲੀ ਗੱਲ ਕਹੀ। ਡਾਕਟਰ ਨੇ ਦੱਸਿਆ ਕਿ ਇਹ ਦਵਾਈਆਂ ਵਿਦੇਸ਼ਾਂ ‘ਚ ਇਨਸਾਨਾਂ ਲਈ ਬੈਨ ਹਨ ਤੇ ਸਿਰਫ ਘੋੜਿਆਂ ਨੂੰ ਦਿੱਤੀ ਜਾਂਦੀ ਹੈ।

Punjab Gyms

ਰਵੀ ਨੇ ਕਿਹਾ ਕਿ ਜਿਮ ‘ਚ ਬਿਨਾ ਕਿਸੇ ਲਾਈਸੇਂਸ ਤੇ ਬਿਨਾ ਕਿਸੇ ਡਾਕਟਰੀ ਸਲਾਹ ਦੇ ਇਹ ਡਰੱਗ ਦਿੱਤੇ ਜਾ ਰਹੇ ਹਨ। ਫ਼ੂਡ Supplement ਦੇ ਨਾਂਅ ‘ਤੇ ਜ਼ਿਆਦਾਤਰ ਜਿਮ ਇਹ ਨਸ਼ਾ ਵੇਚਦੇ ਹਨ ਜੋ ਲੋਕਾਂ ਨੂੰ ਇਸਦੀ ਆਦਤ ਲਗਾ ਦਿੰਦਾ ਹੈ। ਅਜਿਹੇ ਜਿਮ ‘ਚ ਕਿਸੇ ਵੀ ਤਰ੍ਹਾਂ ਦੇ ਫ਼ੂਡ Supplement ਜਾ ਕਿਸੇ ਹੋਰ ਪ੍ਰਦੂਸ਼ਤ ਦੀ ਵਿਕਰੀ ‘ਤੇ ਰੋਕ ਲੈ ਜਾਣੀ ਚਾਹੀਦੀ ਹੈ।