ਦਿਵਿਆਂਗ ਵੋਟਰਾਂ ਨੂੰ ਚੋਣ ਕਮਿਸ਼ਨ ਦੇਵੇਗਾ ਖਾਸ ਸਹੂਲਤ


ਪੰਜਾਬ ਸਮੇਤ ਚੰਡੀਗੜ੍ਹ ‘ਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਚੱਲਦੇ ਭਾਰਤੀ ਚੋਣ ਕਮਿਸ਼ਨ ਨੇ ਦਿਵਿਆਂਗ ਵੋਟਰਾਂ ਨੂੰ ਵੱਡੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਚੋਣਾਂ ਵਾਲੇ ਦਿਨ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਬੂਥਾਂ ‘ਤੇ ਲਿਆਉਣ ਤੇ ਲੈ ਕੇ ਜਾਣ ਦੀ ਸਹੂਲਤ ਮੁਫਤ ਦਿੱਤੀ ਜਾਵੇਗੀ। ਜ਼ਿਲਾ ਚੋਣ ਅਫਸਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਮੋਹਾਲੀ ‘ਚ 3236 ਦਿਵਿਆਂਗ ਵਿਅਕਤੀ ਵੋਟਰਾਂ ਵਜੋਂ ਦਰਜ ਹਨ। ਉਨ੍ਹਾਂ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਇਸਲਈ ਹੁਕਮ ਵੀ ਦੇ ਦਿੱਤਾ ਗਿਆ ਹੈ। 

Election Commission Facilities Handicapped

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੋਬਇਲ ਐਪ ਪੀ. ਡਬਲਿਊ. ਡੀ ਵਿਕਸਿਤ ਕੀਤੀ ਹੈ। ਜਿਸ ‘ਤੇ ਨਾਂਅ ਦਰਜ ਕਰਵਾਉਣ ਤੋਂ ਬਾਅਦ ਕਿਸੇ ਵਾਹਨ ਰਾਹੀਂ ਪੋਲਿੰਗ ਬੂਥ ‘ਤੇ ਲੈ ਕੇ ਜਾਣ ਤੇ ਬਾਅਦ ‘ਚ ਘਰ ‘ਚ ਛੱਡਣ ਦੀ ਸਹੂਲਤ ਮੁਫਤ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇਸ ਬਾਰੇ ਦਿਵਿਆਂਗਾਂ ਲਈ ਕੰਮ ਕਰਨ ਵਾਲੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਨਾਲ ਪਹਿਲਾਂ ਹੀ ਤਾਲਮੇਲ ਬਣਾਇਆ ਹੋਇਆ ਹੈ।

Election Commission Facilities Handicapped

ਜਿਕਰਯੋਗ ਹੈ ਕਿ ਦੇਸ਼ ਭਰ ‘ਚ ਇਸ ਦੌਰਾਨ ਲੋਕਸਭਾ ਚੋਣਾਂ ਦਾ ਮਹੌਲ ਚੱਲ ਰਿਹਾ ਹੈ ਤੇ ਹਾਲੇ ਤੱਕ 5 ਗੇੜ ਦੀ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਬਾਕੀ 2 ਗੇੜ ਦੀਆਂ 118 ਸੀਟਾਂ ‘ਤੇ ਵੋਟਾਂ ਪੈਣੀਆਂ ਬਾਕੀ ਹਨ। ਜਿਸ ਦੇ ਤਹਿਤ  ਛੇਵੇਂ ਗੇੜ ਦਾ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਪੰਜ ਵਜੇ ਰੁਕ ਗਿਆ।

Election Commission Facilities Handicapped

ਇਸ ਪੜਾਅ ਤਹਿਤ ਹਰਿਆਣਾ ਸਮੇਤ ਸੱਤ ਸੂਬਿਆਂ ਦੀਆਂ 59 ਸੀਟਾਂ ‘ਤੇ 12 ਮਈ ਨੂੰ ਮਤਦਾਨ ਹੋਣਾ ਹੈ। ਉੱਥੇ ਹੀ 19 ਮਈ ਨੂੰ ਆਖਰੀ ਗੇੜ ਦੀਆਂ ਵੋਟਾਂ ਹੋਣਗੀਆਂ।

Election Commission Facilities Handicapped

ਇਸ ‘ਚ ਅੱਠ ਸੀਟਾਂ ਬਿਹਾਰ, ਹਿਮਾਚਲ ਦੀਆਂ 4 ਸੀਟਾਂ, ਝਾਰਖੰਡ ਦੀਆਂ ਤਿੰਨ ਸੀਟਾਂ, ਮੱਧ ਪ੍ਰਦੇਸ਼ ਦੀਆਂ 8 ਸੀਟਾਂ, ਪੰਜਾਬ ਦੀ ਸਾਰੀਆਂ 13 ਸੀਟਾਂ, ਪੱਛਮੀ ਬੰਗਾਲ ਦੀਆਂ 9 ਸੀਟਾਂ ਤੇ ਚੰਡੀਗੜ੍ਹ ਦੀ ਇੱਕ ਸੀਟ ‘ਤੇ ਵੋਟਿੰਗ ਹੋਣੀ ਹੈ।  ਜਦਕਿ ਵੋਟਾਂ ਦੀ ਗਿਣਤੀ 23 ਮਈ (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।