ਸਰਕਾਰ ਨੇ ਲਾਂਚ ਕੀਤੀ ‘Corona Kavach’ ਐਪ , ਕੋਰੋਨਾ ਮਰੀਜ਼ ਦੇ ਕੋਲ ਆਉਣ ‘ਤੇ ਮਿਲੇਗਾ ਅਲਰਟ

ਕੋਰੋਨਾ ਵਾਇਰਸ (Coronavirus) ਦੇ ਨਾਲ ਜੰਗ ਲੜਨ ਲਈ ਸਰਕਾਰ ਹਰ ਸੰਭਵ ਕਦਮ ਉਠਾ ਰਹੀ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਦੇਸ਼ ਭਰ ਨੂੰ 21 ਦਿਨਾਂ ਲਈ ਲੌਕਡਾਉਨ ਕੀਤਾ ਹੈ। ਹੁਣ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਇਲੈੱਕਟ੍ਰਾਨਿਕ ਅਤੇ ਸੂਚਨਾ ਮੰਤਰਾਲਾ ਨੇ ਮਿਲ ਕੇ ਕੋਰੋਨਾ ਵਾਇਰਸ (COVID -19 ) ਟਰੈਕਰ ਐਪ Corona Kavach ਲਾਂਚ ਕੀਤਾ ਹੈ।

ਸਰਕਾਰ ਨੇ ਇਸ ਐਪ ਨੂੰ ਲੋਕਾਂ ਦੀ ਸੁਰੱਖਿਆ ਲਈ ਬਣਾਇਆ ਹੈ । ਜਿਸ ਦੇ ਨਾਲ ਕੋਰੋਨਾ ਵਾਇਰਸ ਦੀ ਜਾਣਕਾਰੀ ਅਤੇ ਉਸ ਦੇ ਕਹਿਰ ਦਾ ਪਤਾ ਲਗਾਇਆ ਜਾ ਸਕੇ। ਇਸ ਐਪ ਨੂੰ ਡੇਟਾ ਵਿਸ਼ਲੇਸ਼ਣ ਕਰਨ ਅਤੇ ਭਾਰਤ ਵਿੱਚ ਮੌਜੂਦ ਕੋਰੋਨਾ ਦੇ ਐਕਟਿਵ ਮਾਮਲਿਆਂ ਬਾਰੇ ਜਾਣਕਾਰੀ ਦੇਣ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਐਪ ਦੀ ਮਦਦ ਨਾਲ ਯੂਜ਼ਰ ਜਾਣ ਸਕਣਗੇ ਕਿ ਉਨ੍ਹਾਂ ਨੂੰ ਵਾਇਰਸ ਦਾ ਕਿੰਨਾ ਖ਼ਤਰਾ ਹੈ। ਇਸ ਤੋਂ ਬਾਅਦ ਹੀ ਕੋਈ ਠੋਸ ਕਦਮ ਚੁੱਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਵਿਅਕਤੀ ਨੂੰ ਸਾਹ ਲੈਣ ਦੀ ਸਮਰੱਥਾ ਅਤੇ ਸੈੱਲਫ਼ ਚੈੱਕ ਕਰਨ ਵੀ ਸ਼ਾਮਿਲ ਹੋਵੇਗਾ। ਐਪ ਦੇ ਦੁਆਰਾ ਯੂਜ਼ਰ ਦੇ ਸਮਾਰਟ ਡੇਟਾ ਨੂੰ ਉਨ੍ਹਾਂ ਦੀ ਲੋਕੇਸ਼ਨ ਦੀ ਮਦਦ ਨਾਲ ਟਰੈਕ ਕੀਤਾ ਸਕੇਗਾ। ਜੇਕਰ ਯੂਜ਼ਰ ਕਿਸੇ ਕੋਰੋਨਾ ਵਾਇਰਸ ਦੇ ਮਰੀਜ਼ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਇਹ ਅਲਰਟ ਕਰ ਦੇਵੇਗੀ।

ਟੈੱਸਟਿੰਗ ਸਟੇਜ ਵਿੱਚ ਹੈ ਐਪ
ਯੂਜ਼ਰ ਇਸ ਐਪ ਨੂੰ ਗੂਗਲ ਦੇ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾਵੇਗਾ। ਫ਼ਿਲਹਾਲ ਇਹ ਐਪ ਬੀਟਾ ਸਟੇਜ ਵਿੱਚ ਹੈ ਅਤੇ ਇਸ ਦੇ ਸਾਰੇ ਫ਼ੀਚਰ ਟੈੱਸਟ ਕੀਤੇ ਜਾ ਰਹੇ ਹਨ। ਇਸ ਐਪ ਦੇ ਆਫਿਸ਼ਲ ਡਿਸਕਰਿਪਸ਼ਨ ਵਿੱਚ ਲਿਖਿਆ ਹੈ ਕਿ ਇਸ ਐਪ ਦਾ ਮਕਸਦ ਯੂਜ਼ਰ ਨੂੰ ਨੋਵਲ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਹੈ।