ਕੋਰੋਨਾ: ਪਿਛਲੇ 24 ਘੰਟਿਆਂ ‘ਚ 14933 ਨਵੇਂ ਮਾਮਲੇ, ਕੁੱਲ ਮਰੀਜ਼ਾਂ ਦਾ ਅੰਕੜਾ 4.40 ਲੱਖ ਤੋਂ ਪਾਰ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਦੇਸ਼ ਵਿੱਚ ਹੁਣ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 4 ਲੱਖ 40 ਹਜ਼ਾਰ 215 ਹੋ ਗਈ ਹੈ। ਦਰਅਸਲ, ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 14933 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 312 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਸੋਮਵਾਰ ਨੂੰ ਮਹਾਰਾਸ਼ਟਰ ਵਿੱਚ 3721 ਨਵੇਂ ਕੇਸ ਸਾਹਮਣੇ ਆਏ ਅਤੇ ਸਭ ਤੋਂ ਵੱਧ 113 ਲੋਕਾਂ ਦੀ ਮੌਤ ਹੋਈ । ਉੱਥੇ ਹੀ ਦਿੱਲੀ ਵਿੱਚ 24 ਘੰਟਿਆਂ ਵਿੱਚ 2909 ਮਰੀਜ਼ ਸਾਹਮਣੇ ਆਏ, ਜਦੋਂ ਕਿ ਵੱਧ ਤੋਂ ਵੱਧ 3589 ਮਰੀਜ਼ ਠੀਕ ਹੋਏ ।

India reports nearly 15000 cases
ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੁਣ ਇੱਕ ਲੱਖ 78 ਹਜ਼ਾਰ 14 ਸਰਗਰਮ ਕੇਸ ਹਨ । ਕੋਰੋਨਾ ਤੋਂ ਹੁਣ ਤੱਕ ਦੇਸ਼ ਭਰ ਵਿੱਚ 14011 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ 2 ਲੱਖ 48 ਹਜ਼ਾਰ 189 ਵਿਅਕਤੀ ਇਸ ਵਾਇਰਸ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ। ਮੰਤਰਾਲੇ ਅਨੁਸਾਰ ਪਿਛਲੇ ਇੱਕ ਦਿਨ ਵਿੱਚ ਦੇਸ਼ ਭਰ ਵਿੱਚ 1,87,223 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ । ਇੰਡੀਅਨ ਮੈਡੀਕਲ ਰਿਚਰਸ ਕੌਂਸਲ (ICMR) ਅਨੁਸਾਰ 20 ਜੂਨ ਤੱਕ ਦੇਸ਼ ਵਿੱਚ ਕੁਲ 68,07,226 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਵੇਲੇ ਸਾਡੀ ਸਕਾਰਾਤਮਕਤਾ ਦਰ 8.08 ਪ੍ਰਤੀਸ਼ਤ ਹੈ।
India reports nearly 15000 cases
ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਸਰਗਰਮ ਮਾਮਲੇ ਮਹਾਰਾਸ਼ਟਰ ਵਿੱਚ ਹਨ। ਮਹਾਰਾਸ਼ਟਰ ਵਿੱਚ 61 ਹਜ਼ਾਰ ਤੋਂ ਵੱਧ ਸੰਕਰਮਿਤ ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦਿੱਲੀ ਦੂਜੇ ਨੰਬਰ ‘ਤੇ, ਤਾਮਿਲਨਾਡੂ ਤੀਜੇ ਨੰਬਰ ‘ਤੇ, ਗੁਜਰਾਤ ਚੌਥੇ ਨੰਬਰ ‘ਤੇ ਹੈ ਅਤੇ ਪੱਛਮੀ ਬੰਗਾਲ ਪੰਜਵੇਂ ਨੰਬਰ‘ ਤੇ ਹੈ। ਮਹਾਰਾਸ਼ਟਰ ਵਿੱਚ ਪੀੜਤ ਲੋਕਾਂ ਦੀ ਗਿਣਤੀ 1 ਲੱਖ 35 ਹਜ਼ਾਰ 796 ਹੋ ਗਈ ਹੈ, ਜਿਨ੍ਹਾਂ ਵਿੱਚੋਂ 61 ਹਜ਼ਾਰ 793 ਸਰਗਰਮ ਮਾਮਲੇ ਹਨ । ਹੁਣ ਤੱਕ 6283 ਲੋਕ ਕੋਰੋਨਾ ਤੋਂ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
India reports nearly 15000 cases

ਉੱਥੇ ਹੀ ਦੂਜੇ ਪਾਸੇ ਦਿੱਲੀ ਸਿਹਤ ਵਿਭਾਗ ਦੇ ਹੈਲਥ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 58 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਹੁਣ 2233 ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ ਕੋਵਿਡ-19 ਦੇ ਫਿਲਹਾਲ 23 ਹਜ਼ਾਰ 820 ਐਕਟਿਵ ਕੇਸ ਹਨ ।