ਬੇਅਦਬੀ ਦੇ ਦੋਸ਼ੀ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ-ਸਿੱਖ ਤਾਲਮੇਲ ਕਮੇਟੀ

ਫਤਿਹਗੜ੍ਹ ਸਾਹਿਬ ਵਿੱਚ ਦੋ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਨਿਰਾਦਰ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਅੱਜ ਜੋ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਉਨ੍ਹਾਂ ਦਾ ਮੁੱਖ ਕਾਰਨ ਬਰਗਾੜੀ ਵਿਖੇ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਅੱਜ ਤੱਕ ਮਿਸਾਲੀ ਸਜ਼ਾਵਾਂ ਨਾ ਮਿਲਣਾ ਹੈ ਜਿਸ ਕਰਕੇ ਇਹੋ ਜਿਹੇ ਪਾਪੀ ਲੋਕਾਂ ਦਾ ਹੌਸਲਾ ਪੈਦਾ ਹੈ ਇਸ ਲਈ ਕੈਪਟਨ ਸਰਕਾਰ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ ਹਾਲਾਂਕਿ ਕੈਪਟਨ ਸਰਕਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਮ ਸੱਤਾ ਵਿੱਚ ਆਈ ਸੀ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਦੇ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਡਾ ਪ੍ਰਮਿੰਦਰ ਸਿੰਘ ਦਸ਼ਮੇਸ਼ ਨਗਰ ਹਰਪ੍ਰੀਤ ਸਿੰਘ ਨੀਟੂ ਗੁਰਿੰਦਰ ਸਿੰਘ ਮਝੈਲ ਸਤਪਾਲ ਸਿੰਘ ਸਿੱਦਕੀ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਜਿਹੜੇ ਵੀਰਾਂ ਨੇ ਮੌਕੇ ਤੇ ਦੋਸ਼ੀਆਂ ਨੂੰ ਫੜ੍ਹਿਆ ਹੈ

 

ਸਿੱਖ ਤਾਲਮੇਲ ਕਮੇਟੀ ਉਨ੍ਹਾਂ ਵੀਰਾਂ ਨੂੰ ਜਲੰਧਰ ਬੁਲਾ ਕੇ ਸਨਮਾਨ ਕਰੇਗੀ ਉਕਤ ਆਗੂਆਂ ਨੇ ਕਿਹਾ ਹੈ ਜਿਹੜਾ ਦੋਸ਼ੀ ਮੌਕੇ ਤੇ ਫੜਿਆ ਗਿਆ ਹੈ ਉਨ੍ਹਾਂ ਨੂੰ ਚੌਰਾਹੇ ਵਿੱਚ ਖੜ੍ਹਾ ਕਰਕੇ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਆਦਮੀ ਇਹੋ ਜਿਹੀ ਜੁਰਤ ਦੁਬਾਰਾ ਨਾ ਕਰੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਜਲੰਧਰ ਦੀਆਂ ਸਮੂਹ ਸਿੰਘ ਸਭਾਵਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸੁਚੇਤ ਹੋ ਕੇ ਗੁਰੂ ਘਰਾਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ ਅਸੀਂ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਵੀ ਬੇਨਤੀ ਕਰਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਭਜੀਤ ਸਿੰਘ ਰਣਜੀਤ ਸਿੰਘ ਗੋਲਡੀ ਪ੍ਰਭਜੋਤ ਸਿੰਘ ਖਾਲਸਾ ਹਰਪ੍ਰੀਤ ਸਿੰਘ ਰੋਬਿਨ ਗੁਰਜੀਤ ਸਿੰਘ ਸਤਨਾਮੀਆ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗਤਕਾ ਮਾਸਟਰ ਵਿੱਕੀ ਖਾਲਸਾ ਜਤਿੰਦਰ ਸਿੰਘ ਕੋਹਲੀ ਹਰਪ੍ਰੀਤ ਸਿੰਘ ਬਾਬਾ ਸਰਬਜੀਤ ਸਿੰਘ ਕਾਲੜਾ ਭੁਪਿੰਦਰ ਸਿੰਘ ਬੜਿੰਗ ਸੰਨੀ ਉਬਰਾਏ ਬਲਜੀਤ ਸਿੰਘ ਸ਼ੰਟੀ ਮਨੀ ਸਿੰਘ ਰਠੌੜ ਮਨਮਿੰਦਰ ਸਿੰਘ ਭਾਟੀਆ ਲਖਬੀਰ ਸਿੰਘ ਲੱਕੀ ਹਰਪ੍ਰੀਤ ਸਿੰਘ ਸੋਨੂੰ ਅਰਵਿੰਦਰ ਸਿੰਘ ਬਬਲੂ ਅਮਨਦੀਪ ਸਿੰਘ ਬੱਗਾ ਗੁਰਦੀਪ ਸਿੰਘ ਲੱਕੀ ਆਦਿ ਹਾਜ਼ਰ ਸਨ