Latest news

ਸਮਾਜ ਸੇਵਕ ਅਨਮੋਲ ਕਵਾਤਰਾ ਅਤੇ ਉਸਦੇ ਪਿਤਾ ਉੱਪਰ ਜਾਨਲੇਵਾ ਹਮਲਾ, ਕਾਂਗਰਸੀਆਂ ਖਿਲਾਫ ਸੋਸ਼ਲ ਮੀਡੀਆ ਤੇ ਕੱਡੀ ਭੜਾਸਅਨਮੋਲ ਕਵਾਤਰਾ ਕਿਸੇ ਦੀ ਪਹਿਚਾਣ ਦਾ ਮੋਹਤਾਜ ਨਹੀਂ । ਇਹ ਉਹ ਸ਼ਕਸ ਹੈ ਜਿਸਨੇ ਹਜਾਰਾਂ ਐਸੇ ਮਰੀਜ਼ਾਂ ਦੀ ਮਦਦ ਕੀਤੀ ਜਿਨਾਂ ਕੋਲ ਇਲਾਜ ਕਰਵਾਉਣ ਲਈ ਕੋਈ ਪੈਸਾ ਨਹੀਂ ਸੀ। ਸੋਸ਼ਲ ਮੀਡੀਆ ਤੇ ਅਨਮੋਲ ਦੇ ਲੱਖਾਂ ਹੀ ਲੋਕ ਫੈਨਸ ਨੇ ਜੋ ਅਨਮੋਲ ਦੀ ਮੁਹਿੰਮ ਨੂੰ ਬਹੁਤ ਪਸੰਦ ਕਰਦੇ ਹਨ।

ਅੱਜ ਲੁਧਿਆਣਾ ਵਿਖੇ ਅਨਮੋਲ ਕਵਾਤਰਾ ਅਤੇ ਉਸਦੇ ਪਿਤਾ ਉਪਰ ਜਾਨਲੇਵਾ ਹਮਲਾ ਹੋਇਆ। ਅਤੇ ਉਨ੍ਹਾਂ ਦੇ ਕਪੜੇ ਤਕ ਫਾੜ ਦਿੱਤੇ ਗਏ। ਅਨਮੋਲ ਨੇ ਇਸ ਘਟਨਾ ਦੇ ਪਿਛੇ ਕਾਂਗਰਸ ਪਾਰਟੀ ਦੇ ਨੇਤਾਵਾਂ ਖ਼ਿਲਾਫ਼ ਆਰੋਪ ਲਗਾਕੇ ਕਿਹਾ ਕਿ ਮਨਪ੍ਰੀਤ ਗਰੇਵਾਲ ਨੇ ਊਨਾ ਉਪਰ ਹਮਲਾ ਕੀਤਾ ਹੈ ਅਤੇ ਜਦੋਂ ਤਕ ਪੁਲਿਸ ਉਨੂੰ ਗਿਰਫ਼ਤਾਰ ਨਹੀਂ ਕਰਦੀ ਉਦੋਂ ਤਕ ਧਰਨਾ ਲੱਗਾ ਰਹੇਗਾ। ਮੌਕੇ ਤੇ ਅਨਮੋਲ ਦੇ ਸਮਰਥਕ ਭਾਰੀ ਸੰਖਿਆ ਵਿਚ ਪਹੁੰਚਨਾ ਸ਼ੁਰੂ ਹੋ ਗਏ ਹਨ।