ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਦੇ MLA ਸੁਸ਼ੀਲ ਰਿੰਕੂ ਨੇ ਕੀਤੇ 8 ਟੋਟੇ, ਕਮਿਸ਼ਨਰ ਨੂੰ ਦਿੱਤਾ ਚੈਲੈਂਜ

ਅਨਿਲ ਵਰਮਾ
ਜਲੰਧਰ ਦੇ ਸ਼ਹਨਾਈ ਪੈਲੇਸ ਦੇ ਨੇੜੇ ਬਿਨਾ ਮੰਜੂਰੀ ਤੋ ਬਣਿਆੰ ਤਿੰਨ ਦੁਕਾਨਾਂ ਨੂੰ ਅੱਜ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਨਾਲ ਢਾਉਣ ਦੇ ਆਰਡਰ ਜਾਰੀ ਕੀਤੇ ਗਏ ਸਨ ਜਿਸਤੋਂ ਬਾਅਦ ਬਿਲਿੱਡੰਗ ਵਿਭਾਗ ਦੇ ਅਫਸਰ ਅੱਜ ਡਿਚ ਮਸ਼ੀਨ ਲੈਕੇ ਮੌਕੇ ਤੇ ਪੁੱਜੇ ਪਰ ਮੌਕੇ ਤੇ ਬਿਲਿੱਡੰਗ ਵਿਭਾਗ ਕੇ ਅਫਸਰਾਂ ਦਾ ਦੁਕਾਨਾਂ ਦੇ ਮਾਲਕ ਵਲੋਂ ਖੂਬ ਵਿਰੋਧ ਕੀਤਾ ਗਿਆ ਅਤੇ ਘਰ ਦੇ ਬੁਜੁਰਗਾਂ ਨੂੰ ਡਿੱਚ ਮਸ਼ੀਨ ਦੇ ਅੱਗੇ ਖੜਾ ਕਰ ਦਿੱਤਾ ਗਿਆ।


ਕਰੀਬ ਇਕ ਘੰਟਾ ਚਲੇ ਇਸ ਵਿਰੋਧ ਤੋ ਬਾਅਦ ਬਿਲਿਡੰਗ ਵਿਭਾਗ ਕੇ ਅਫਸਰਾੰ ਨੇ ਤਿੰਨੋਂ ਦੁਕਾਨਾਂ ਨੂੰ ਸੀਲ ਲਗਾ ਦਿੱਤੀ ਅਤੇ ਵਾਪਿਸ ਚਲੇ ਗਏ।


ਠੀਕ ਪੰਜ ਮਿੰਟ ਬਾਅਦ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਮੌਕੇ ਤੇ ਪੁਜੇ ਅਤੇ ਉਹਨਾਂ ਨੇ ਦੁਕਾਨਾਂ ਦੇ ਬਾਹਰ ਲਗਾਏ ਸਰਕਾਰੀ ਆਦੇਸ਼ਾਂ ਨੂੰ ਫਾੜ ਦਿੱਤਾ ਅਤੇ ਦੁਕਾਨਾੰ ਦੇ ਮਾਲਕ ਨੂੰ ਹੋਂਸਲਾ ਦਿਤਾ ਕਿ ਸੂਬੇ ਵਿੱਚ ਕੈਪਟਨ ਦੀ ਸਰਕਾਰ ਹੈ ਅਤੇ ਕਿਸੇ ਨਾਲ ਵੀ ਧੱਕਾ ਨਹੀੰ ਹੋਣ ਦਿੱਤਾ ਜਾਵੇਗਾ।


ਓਥੇ ਹੀ ਉਹਨਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਚੈਲੈਂਜ ਕਰਦਿਆੰ ਕਿਹਾ ਕਿ ਉਹ ਅਪਣੇ ਹਲਕੇ ਵਿੱਚ ਹੋ ਰਹਿਆੰ ਨਾਜਾਇਜ ਉਸਾਰੀਆਂ ਦੇ ਹੱਕ ਵਿੱਚ ਡੱਟ ਕੇ ਖੜੇ ਹਨ। ਪਹਿਲਾਂ ਵੀਂ ਕਿਹਾ ਗਿਆ ਸੀ ਕਿ ਦੁਕਾਨਦਾਰਾਂ ਨੂੰ ਤੰਗ ਨਾ ਕੀਤਾ ਜਾਵੇ ਅਤੇ ਜੋ ਵੀ ਸਰਕਾਰੀ ਫੀਸ ਬਣਦੀ ਹੈ ਉਹ ਲੈਕੇ ਉਸਾਰਿਆੰ ਨੂੰ ਰੈਗੁਲਰ ਕੀਤਾ ਜਾਵੇ।