ਚੰਡੀਗੜ੍ਹ, 2 ਜੂਨ:(ਦ ਪੀਪਲ ਟਾਈਮ ਬਿਊਰੋ ) ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਛੇਤੀ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਵਿਆਹ ਆਉਣ ਵਾਲੀ 16 ਜੂਨ ਨੂੰ ਹੋਣ ਜਾ ਰਿਹਾ ਹੈ, ਵਿਆਹ ਦੀਆਂ ਸਾਰੀਆਂ ਰਸਮਾਂ ਜ਼ੀਰਕਪੁਰ ਵਿਚ ਹੋਣਗੀਆਂ। ਗਗਨ ਮਾਨ ਦਾ ਹੋਣ ਵਾਲਾ ਲਾੜਾ ਪੇਸ਼ੇ ਵਜੋਂ ਵਕੀਲ ਦੱਸਿਆ ਜਾ ਰਿਹਾ ਜੋ ਕਿ ਮਲੋਟ ਦਾ ਰਹਿਣ ਵਾਲਾ ਹੈ।