You are currently viewing ਗੈਰ ਕਾਨੂੰਨੀ ਇਕੱਠ, ਪਬਲਿਕ ਮੀਟਿੰਗਾਂ ਕਰਨ ਅਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ/ਚੱਲਣ ਫਿਰਨ ’ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ

ਗੈਰ ਕਾਨੂੰਨੀ ਇਕੱਠ, ਪਬਲਿਕ ਮੀਟਿੰਗਾਂ ਕਰਨ ਅਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ/ਚੱਲਣ ਫਿਰਨ ’ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ

 

ਗੈਰ ਕਾਨੂੰਨੀ ਇਕੱਠ, ਪਬਲਿਕ ਮੀਟਿੰਗਾਂ ਕਰਨ ਅਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ/ਚੱਲਣ ਫਿਰਨ ’ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ

ਬਠਿੰਡਾ, 30 ਮਈ : ਜ਼ਿਲ੍ਹਾ ਮੈਜਿਸਟ੍ਰੇਟ ਸ ਜਸਪ੍ਰੀਤ ਸਿੰਘ ਨੇ ਧਾਰਾ 144 ਜ਼ਾਬਤਾ ਫੌਜ਼ਦਾਰੀ ਸੰਘਤਾ 1973 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾ 30 ਮਈ 2024 ਤੋਂ ਲੈ ਕੇ 2 ਜੂਨ 2024 ਤੱਕ ਜ਼ਿਲ੍ਹੇ ਅੰਦਰ ਗੈਰ ਕਾਨੂੰਨੀ ਇਕੱਠ ਕਰਨ, ਪਬਲਿਕ ਮੀਟਿੰਗਾਂ ਕਰਨ ਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ/ਚੱਲਣ ਫਿਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।

ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ-2024 ਲਈ ਪੋਲਿੰਗ 1 ਜੂਨ 2024 ਨੂੰ ਨਿਰਧਾਰਤ ਕੀਤੀ ਗਈ ਹੈ। ਲੋਕ ਸਭਾ ਚੋਣਾਂ-2024 ਦਾ ਕੰਮ ਅਮਨ-ਅਮਾਨ ਨਾਲ ਨੇਪੜੇ ਚਾੜਨ ਲਈ ਕਮਿਸ਼ਨ ਵਲੋਂ ਸਟੈਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ) ਜਾਰੀ ਕੀਤੀ ਗਈ ਹੈ। ਇਸ ਐਸ.ਓ.ਪੀ. ਅਨੁਸਾਰ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਤੁਰੰਤ ਲੋੜੀਂਦੇ ਉਪਰਾਲੇ ਕੀਤੇ ਜਾਣੇ ਲਾਜ਼ਮੀ ਹਨ।

ਇਹ ਹੁਕਮ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ/ਵਰਕਰਾਂ ਵਲੋਂ ਕੀਤੀ ਜਾ ਰਹੀ ਡੋਰ-ਟੂ-ਡੋਰ ਕੰਪੇਨਿੰਗ ’ਤੇ ਲਾਗੂ ਨਹੀਂ ਹੋਵੇਗਾ।