You are currently viewing ਵੋਟ ਦੀ ਮਹੱਤਤਾ ਸਬੰਧੀ ਲਗਾਇਆ ਜਾਗਰੂਕਤਾ ਕੈਂਪ

ਵੋਟ ਦੀ ਮਹੱਤਤਾ ਸਬੰਧੀ ਲਗਾਇਆ ਜਾਗਰੂਕਤਾ ਕੈਂਪ

ਵੋਟ ਦੀ ਮਹੱਤਤਾ ਸਬੰਧੀ ਲਗਾਇਆ ਜਾਗਰੂਕਤਾ ਕੈਂਪ
ਬਠਿੰਡਾ, 23 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਬਠਿੰਡਾ ਸ਼ਹਿਰ ਵਿੱਚ ਵੋਟਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ 92 ਬਠਿੰਡਾ ਸ਼ਹਿਰੀ ਸਵੀਪ ਟੀਮ ਦੁਆਰਾ ਇੱਕ ਵਿਸ਼ੇਸ਼ ਕੈਂਪ ਬੂਥ ਨੰਬਰ 68,69,66 ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਟੀਮ ਦੇ ਮੈਂਬਰ ਸ਼੍ਰੀ ਗੁਰਬਖਸ਼ ਲਾਲ ਨੇ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਗਰਮੀ ਹੋਣ ਕਰਕੇ ਵੋਟ ਸਵੇਰੇ ਜਲਦੀ ਪਾ ਕੇ ਆਉਣ ਲਈ ਕਿਹਾ ਗਿਆ ਅਤੇ ਪ੍ਰਸ਼ਾਸਨ ਦੁਬਾਰਾ ਵੋਟਰਾਂ ਲਈ ਕੀਤੇ ਪੁਖਤਾ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਸਵੀਪ ਟੀਮ ਮੈਂਬਰ ਜੋਨੀ ਸਿੰਗਲਾ ਦੁਆਰਾ ਵੱਖ-ਵੱਖ ਐਪ ਅਤੇ ਟੋਲ ਫਰੀ ਨੰਬਰ 1950 ਬਾਰੇ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਸ੍ਰੀ ਸੁਮਿਤ ਗੋਇਲ ਨੇ ਵੋਟਰਾਂ ਦੁਆਰਾ ਈਵੀਐਮ ਸਬੰਧੀ ਪੁੱਛੇ ਗਏ ਵੱਖ-ਵੱਖ ਪ੍ਰਸ਼ਨ ਦਾ ਜਵਾਬ ਦਿੱਤਾ ਗਿਆ। ਸਵੀਪ ਨੋਡਲ ਅਫਸਰ ਸ਼੍ਰੀਮਤੀ ਮੀਨਾ ਭਾਰਤੀ ਦੁਆਰਾ ਵੋਟਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਵੀਪ ਟੀਮ ਮੈਂਬਰ ਰਾਮ ਉਜਾਗਰ ਅਤੇ ਬੀਐਲਓ ਆਦਿ ਹਾਜ਼ਰ ਰਹੇ।