ਲੋਕ ਸਭਾ ਚੋਣਾਂ-2024
*ਕਾਊਟਿੰਗ ਸਟਾਫ਼ ਨੂੰ ਦਿੱਤੀ ਸਿਖਲਾਈ*
*ਮਾਸਟਰ ਟ੍ਰੇਨਰਾਂ ਅਤੇ 500 ਦੇ ਲਗਭਗ ਕਰਮਚਾਰੀਆਂ ਨੇ ਲਿਆ ਹਿੱਸਾ*
ਬਠਿੰਡਾ, 20 ਮਈ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੋਡਲ ਅਫਸਰ ਐਮਸੀਸੀ ਤੇ ਐਮਸੀਐਮਸੀ ਸ਼੍ਰੀ ਰਾਹੁਲ ਦੀ ਅਗਵਾਈ ਵਿੱਚ ਏਮਜ਼ ਆਡੀਟੋਰੀਅਮ ਵਿੱਚ ਲੋਕ ਸਭਾ ਹਲਕਾ ਬਠਿੰਡਾ ਨਾਲ਼ ਸਬੰਧਤ ਕਾਊਟਿੰਗ (ਗਿਣਤੀ) ਸਟਾਫ਼ ਨੂੰ ਟਰੇਨਿੰਗ ਦਿੱਤੀ ਗਈ।
ਇਸ ਮੌਕੇ ਨੋਡਲ ਅਫਸਰ ਐਮਸੀਸੀ ਤੇ ਐਮਸੀਐਮਸੀ ਸ਼੍ਰੀ ਰਾਹੁਲ ਨੇ ਮੌਜੂਦ ਕਰਮਚਾਰੀਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ-ਡਿਊਟੀ ਨੂੰ ਤਨਦੇਹੀ ਨਾਲ਼ ਕਰਨ ਦੀ ਤਾਕੀਦ ਕੀਤੀ। ਟਰੇਨਿੰਗ ਉਪਰੰਤ ਸਵਾਲ-ਜਵਾਬ ਸ਼ੈਸ਼ਨ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ।
ਇਸ ਦੌਰਾਨ ਸਹਾਇਕ ਨੋਡਲ ਅਫ਼ਸਰ ਟਰੇਨਿੰਗ ਗੁਰਦੀਪ ਸਿੰਘ ਮਾਨ ਨੇ ਦੱਸਿਆ ਕਿ ਸਵੇਰੇ 09:30 ਵਜੇ ਸ਼ੁਰੂ ਹੋ ਕੇ ਢਾਈ ਘੰਟੇ ਤੱਕ ਚੱਲਣ ਵਾਲੀ ਇਹ ਟਰੇਨਿੰਗ ਵੋਟਾਂ ਦੀ ਗਿਣਤੀ ਕਰਨ ਵਾਲੇ ਕਰਮਚਾਰੀਆਂ ਦੀ ਇਹ ਪਹਿਲੀ ਜ਼ਿਲ੍ਹਾ ਪੱਧਰੀ ਟਰੇਨਿੰਗ ਸੀ, ਜਿਸ ਚ ਵੱਖ-ਹਲਕਿਆਂ ਨਾਲ਼ ਸਬੰਧਤ ਮਾਸਟਰ ਟ੍ਰੇਨਰਾਂ ਅਤੇ 500 ਦੇ ਲਗਭਗ ਕਰਮਚਾਰੀਆਂ ਨੇ ਹਿੱਸਾ ਲਿਆ। ਟਰੇਨਿੰਗ ਸ਼ੈਸ਼ਨ ਦੌਰਾਨ ਸਲਾਈਡ ਅਧਾਰਤ ਪਰੈਜ਼ਨਟੇਸ਼ਨ ਉਪਰੰਤ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਟਰੇਨਿੰਗ ਫਿਲਮ ਰਾਹੀਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।