You are currently viewing ਜ਼ਿਲ੍ਹਾ ਚੋਣ ਅਫ਼ਸਰ ਨੇ ਜਨਰਲ ਆਬਜ਼ਰਬਰ ਨਾਲ ਕੀਤੀ ਪਹਿਲੀ ਰੈਂਡਮਾਈਜੇਸ਼ਨ

ਜ਼ਿਲ੍ਹਾ ਚੋਣ ਅਫ਼ਸਰ ਨੇ ਜਨਰਲ ਆਬਜ਼ਰਬਰ ਨਾਲ ਕੀਤੀ ਪਹਿਲੀ ਰੈਂਡਮਾਈਜੇਸ਼ਨ

–ਲੋਕ ਸਭਾ ਚੋਣਾਂ 2024—
ਜ਼ਿਲ੍ਹਾ ਚੋਣ ਅਫ਼ਸਰ ਨੇ ਜਨਰਲ ਆਬਜ਼ਰਬਰ ਨਾਲ ਕੀਤੀ ਪਹਿਲੀ ਰੈਂਡਮਾਈਜੇਸ਼ਨ
ਬਠਿੰਡਾ, 20 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਨਰਲ ਆਬਜ਼ਰਬਰ ਡਾ. ਐਸ. ਪ੍ਰਭਾਕਰ ਨਾਲ ਮਾਈਕਰੋ ਆਬਜ਼ਰਬਰ ਸਬੰਧੀ ਪਹਿਲੀ ਰੈਂਡਮਾਈਜੇਸ਼ਨ ਕੀਤੀ।
ਇਸ ਮੌਕੇ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ 6 ਵਿਧਾਨ ਸਭਾ ਹਲਕਿਆਂ 90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਅ.ਜ), 94-ਤਲਵੰਡੀ ਸਾਬੋ ਅਤੇ ਵਿਧਾਨ ਸਭਾ ਹਲਕਾ 95-ਮੌੜ ਲਈ ਨਿਯੁਕਤ ਕੀਤੇ ਗਏ ਮਾਈਕਰੋ ਆਬਜ਼ਰਬਰਾਂ ਦੀ ਵੰਡ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਰੈਂਡਮਾਈਜੇਸ਼ਨ ਦੌਰਾਨ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ 6 ਵਿਧਾਨ ਸਭਾ ਹਲਕਿਆਂ ਲਈ 566 ਪੋਲਿੰਗ ਲੋਕੇਸ਼ਨਾਂ ਵਾਸਤੇ 796 ਮਾਈਕਰੋ ਆਬਜ਼ਰਬਰ ਲਗਾਏ ਗਏ ਹਨ, ਉਨ੍ਹਾਂ ਦੱਸਿਆ ਕਿ ਹਰੇਕ ਪੋਲਿੰਗ ਲੋਕੇਸ਼ਨ ਲਈ 1 ਮਾਈਕਰੋ ਆਬਜ਼ਰਬਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਡੀਆਈਓ ਸ਼੍ਰੀ ਸੰਦੀਪ ਗੁਪਤਾ, ਤਹਿਸੀਲਦਾਰ ਚੋਣਾਂ ਸ਼੍ਰੀ ਭੂਸ਼ਣ ਕੁਮਾਰ, ਕਾਨੋਗੂ ਸ ਪਰਮਜੀਤ ਸਿੰਘ ਆਦਿ ਹਾਜ਼ਰ ਸਨ।