You are currently viewing ਜ਼ਿਲ੍ਹੇ ਭਰ ਚ ਕਰਵਾਈ ਗਈ ਪੋਲਿੰਗ ਸਟਾਫ਼ ਦੀ ਦੂਜੀ ਰਿਹਰਸਲ

ਜ਼ਿਲ੍ਹੇ ਭਰ ਚ ਕਰਵਾਈ ਗਈ ਪੋਲਿੰਗ ਸਟਾਫ਼ ਦੀ ਦੂਜੀ ਰਿਹਰਸਲ

–ਲੋਕ ਸਭਾ ਚੋਣਾਂ 2024–
–ਜ਼ਿਲ੍ਹੇ ਭਰ ਚ ਕਰਵਾਈ ਗਈ ਪੋਲਿੰਗ ਸਟਾਫ਼ ਦੀ ਦੂਜੀ ਰਿਹਰਸਲ
–ਰਿਹਰਸਲ ਦੌਰਾਨ ਕਰੀਬ 7000 ਪੋਲਿੰਗ ਅਮਲਾ ਰਿਹਾ ਹਾਜ਼ਰ
ਬਠਿੰਡਾ 19 ਮਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮਾਸਟਰ ਟ੍ਰੇਨਰਜ਼ ਵੱਲੋਂ ਚੋਣ ਅਮਲੇ ਨੂੰ ਅੱਜ ਦੂਜੀ ਰਿਹਰਸਲ ਵਿਧਾਨ ਸਭਾ ਹਲਕਾ ਪੱਧਰ ਤੇ ਸਬੰਧਤ ਏ.ਆਰ.ਓਜ਼ ਦੀ ਨਿਗਰਾਨੀ ਹੇਠ ਕਰਵਾਈ ਗਈ। ਰਿਹਰਸਲ ਦੌਰਾਨ ਜ਼ਿਲ੍ਹੇ ਦੇ ਸਾਰੇ 6 ਵਿਧਾਨ ਸਭਾ ਹਲਕਿਆਂ ਚੋਂ ਕਰੀਬ 7000 ਦੀ ਗਿਣਤੀ ਵਿੱਚ ਪੋਲਿੰਗ ਸਟਾਫ਼ ਹਾਜ਼ਰ ਰਿਹਾ।
ਵਿਧਾਨ ਸਭਾ ਹਲਕਾ 91-ਭੁੱਚੋ ਮੰਡੀ ਦੀ ਰਿਹਰਸਲ ਆਈ.ਐਚ.ਐਮ ਵਿਖੇ ਕਰਵਾਈ ਗਈ। ਇਸ ਮੌਕੇ ਲੋਕ ਸਭਾ ਹਲਕਾ ਬਠਿੰਡਾ ਦੇ ਜਨਰਲ ਅਬਜ਼ਰਵਰ ਡਾ. ਐਸ. ਪ੍ਰਭਾਕਰ, (ਆਈ.ਏ.ਐਸ.) ਅਤੇ ਆਰ.ਟੀ.ਏ-ਕਮ-ਏ.ਆਰ.ਓ ਭੁੱਚੋ ਮੰਡੀ-91 ਮੈਡਮ ਪੂਨਮ ਸਿੰਘ ਮੌਜੂਦ ਰਹੇ। ਰਹਿਰਸਲ ਦੌਰਾਨ ਕਰੀਬ 1050 ਪੋਲਿੰਗ ਸਟਾਫ਼ ਮੌਜੂਦ ਸੀ।
ਵਿਧਾਨ ਸਭਾ ਹਲਕਾ 90-ਰਾਮਪੁਰਾ ਦੀ ਰਿਹਰਸਲ ਪੰਜਾਬੀ ਯੂਨੀਵਰਸਿਟੀ ਕੈਂਪਸ ਰਾਮਪੁਰਾ ਫੂਲ ਦੇ ਮਲਟੀਪਰਪਜ ਹਾਲ ਵਿਖੇ ਕਰਵਾਈ ਗਈ। ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ ਸ੍ਰੀ ਕੰਵਰਜੀਤ ਸਿੰਘ ਦੀ ਮੌਜੂਦਗੀ ਚ ਰਹਿਰਸਲ ਮੌਕੇ ਕਰੀਬ 1050 ਪੋਲਿੰਗ ਸਟਾਫ਼ ਹਾਜ਼ਰ ਰਿਹਾ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 93-ਬਠਿੰਡਾ (ਦਿਹਾਤੀ) ਦੀ ਰਿਹਰਸਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿਖੇ ਕਰਵਾਈ ਗਈ। ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਏ.ਆਰ.ਓ ਬਠਿੰਡਾ (ਦਿਹਾਤੀ) ਮੈਡਮ ਲਵਜੀਤ ਕਲਸੀ ਦੀ ਮੌਜੂਦਗੀ ਚ 1400 ਪੋਲਿੰਗ ਸਟਾਫ਼ ਦੁਆਰਾ ਰਹਿਰਸਲ ਕੀਤੀ ਗਈ।
ਵਿਧਾਨ ਸਭਾ ਹਲਕਾ 94- ਤਲਵੰਡੀ ਸਾਬੋ ਦੀ ਰਿਹਰਸਲ ਦਸਮੇਸ਼ ਸਕੂਲ ਤਲਵੰਡੀ ਸਾਬੋ ਵਿਖੇ ਕਰਵਾਈ ਗਈ। ਰਹਿਰਸਲ ਦੌਰਾਨ ਸਹਾਇਕ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ ਦੀ ਮੌਜੂਦਗੀ ਚ ਕਰੀਬ 930 ਦੀ ਗਿਣਤੀ ਚ ਪੋਲਿੰਗ ਸਟਾਫ਼ ਹਾਜ਼ਰ ਸੀ।
ਵਿਧਾਨ ਸਭਾ ਹਲਕਾ 95-ਮੌੜ ਦੀ ਰਿਹਰਸਲ ਉਪ ਮੰਡਲ ਮੈਜਿਸਟ੍ਰੇਟ ਮੌੜ-ਕਮ-ਏ.ਆਰ.ਓ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਚ ਪਟਿਆਲਾ ਯੂਨੀਵਰਸਿਟੀ ਕੈਂਪਸ ਹਾਲ ਮੌੜ ਵਿਖੇ ਕਰਵਾਈ ਗਈ। ਇਸ ਮੌਕੇ ਕਰੀਬ 1200 ਪੋਲਿੰਗ ਸਟਾਫ਼ ਹਾਜ਼ਰ ਸੀ।
ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਦੀ ਰਿਹਰਸਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਿਜਨਿਸ ਸਕੂਲ ਅਤੇ ਡੀਪਾਰਟਮੈਂਟ ਆਫ਼ ਫੂਡ ਸਾਇੰਸ ਵਿਖੇ ਕਰਵਾਈ ਗਈ। ਉਪ ਮੰਡਲ ਮੈਜਿਸਟ੍ਰੇਟ ਬਠਿੰਡਾ-ਕਮ-ਏ.ਆਰ.ਓ ਬਠਿੰਡਾ (ਸ਼ਹਿਰੀ) ਮੈਡਮ ਇਨਾਯਤ ਦੀ ਮੌਜੂਦਗੀ ਚ 1200 ਪੋਲਿੰਗ ਸਟਾਫ਼ ਨੇ ਰਹਿਰਸਲ ਕੀਤੀ।