You are currently viewing ਕਰਜ਼ਾ ਮੁਕਤ ਅਭਿਆਨ ਦੇ ਨਾਮ ’ਤੇ ਫੈਲਾਈ ਜਾ ਰਹੀ ਹੈ ਅਫਵਾਹ : ਡਿਪਟੀ ਕਮਿਸ਼ਨਰ

ਕਰਜ਼ਾ ਮੁਕਤ ਅਭਿਆਨ ਦੇ ਨਾਮ ’ਤੇ ਫੈਲਾਈ ਜਾ ਰਹੀ ਹੈ ਅਫਵਾਹ : ਡਿਪਟੀ ਕਮਿਸ਼ਨਰ

 

ਕਰਜ਼ਾ ਮੁਕਤ ਅਭਿਆਨ ਦੇ ਨਾਮ ’ਤੇ ਫੈਲਾਈ ਜਾ ਰਹੀ ਹੈ ਅਫਵਾਹ : ਡਿਪਟੀ ਕਮਿਸ਼ਨਰ

ਬਠਿੰਡਾ, 16 ਮਈ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਕਰਜ਼ਾ ਮੁਕਤ ਅਭਿਆਨ ਦੇ ਨਾਮ ’ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸਰਕਾਰ/ਆਰ.ਬੀ.ਆਈ ਵਲੋਂ ਲੋਨ ਮੁਆਫ਼ ਕੀਤੇ ਜਾ ਰਹੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫਾਇਨਾਂਨਸ ਕੰਪਨੀ ਵਲੋਂ ਦੱਸਿਆ ਗਿਆ ਹੈ ਕਿ ਆਰ.ਬੀ.ਆਈ ਬੈਂਕ ਅਨੁਸਾਰ ਇਸ ਤਰ੍ਹਾਂ ਦੀ ਕੋਈ ਵੀ ਹਦਾਇਤ ਜਾਰੀ ਨਹੀਂ ਹੋਈ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਅਫ਼ਵਾਹ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਆਰ.ਬੀ.ਆਈ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਸਿਬਲ ਰਿਕਾਰਡ ਨੂੰ ਖਰਾਬ ਹੋਣ ਤੋਂ ਬਚਾਇਆ ਜਾਵੇ।