You are currently viewing ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਪ੍ਰਿੰਟਿੰਗ ਪ੍ਰੈਸ ਖਿਲਾਫ ਮਾਮਲਾ ਦਰਜ : ਜ਼ਿਲ੍ਹਾ ਚੋਣ ਅਫਸਰ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਪ੍ਰਿੰਟਿੰਗ ਪ੍ਰੈਸ ਖਿਲਾਫ ਮਾਮਲਾ ਦਰਜ : ਜ਼ਿਲ੍ਹਾ ਚੋਣ ਅਫਸਰ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਪ੍ਰਿੰਟਿੰਗ ਪ੍ਰੈਸ ਖਿਲਾਫ ਮਾਮਲਾ ਦਰਜ : ਜ਼ਿਲ੍ਹਾ ਚੋਣ ਅਫਸਰ
ਬਠਿੰਡਾ, 13 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ਿਵ ਸ਼ਕਤੀ ਪ੍ਰਿੰਟਿੰਗ ਪ੍ਰੈਸ (ਅਫੀਮ ਵਾਲੀ ਗਲੀ, ਨੇੜੇ ਓ.ਬੀ.ਸੀ ਬੈਂਕ, ਬਠਿੰਡਾ) ਖਿਲਾਫ਼ ਆਦਰਸ਼ ਚੋਣ ਜ਼ਾਬਤੇ (ਐਮਸੀਸੀ) ਦੀ ਉਲੰਘਣਾ ਕਰਨ ’ਤੇ ਆਈਪੀਸੀ 1860 ਦੀ ਧਾਰਾ 188 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਵ ਸ਼ਕਤੀ ਪ੍ਰਿੰਟਿੰਗ ਪ੍ਰੈਸ ਵਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੰਨਜੂਰਸੁਦਾ ਗਿਣਤੀ ਤੋਂ ਵੱਧ ਪੋਸਟਰਾਂ/ਬੈਨਰਾਂ ਦੀ ਛਪਾਈ ਕੀਤੀ ਗਈ ਹੈ ਜੋ ਕਿ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲਗਾਏ ਹੋਏ ਹਨ। ਇਸ ਦੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਅਜਿਹੇ ਪੋਸਟਰ/ਬੈਨਰ ਵੀ ਪ੍ਰਾਪਤ ਹੋਏ ਹਨ ਜਿਸ ਉਪਰ ਪ੍ਰੈਸ ਦਾ ਨਾਮ ਅਤੇ ਗਿਣਤੀ ਪ੍ਰਿੰਟ ਨਹੀਂ ਹੈ ਜੋ ਕਿ ਉਪਰੋਕਤ ਪ੍ਰੈਸ ਤੋਂ ਪ੍ਰਿੰਟ ਹੋਏ ਜਾਪਦੇ ਹਨ।
ਇਸ ਸੰਬੰਧੀ ਮੁਢਲੀ ਰਿਪੋਰਟ ਅਤੇ ਸ਼ਿਵ ਸ਼ਕਤੀ ਪ੍ਰਿੰਟਿੰਗ ਪ੍ਰੈਸ ਦੁਆਰਾ ਦਿੱਤੇ ਸ਼ਪੱਸ਼ਟੀਕਰਨ ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਇਹ ਤੱਥ ਸੱਚ ਹਨ ਜੋ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।