You are currently viewing ਪੁਲਿਸ ਪਬਲਿਕ ਸਕੂਲ ਚ ਮਨਾਇਆ “ਮਾਂ ਦਿਵਸ”

ਪੁਲਿਸ ਪਬਲਿਕ ਸਕੂਲ ਚ ਮਨਾਇਆ “ਮਾਂ ਦਿਵਸ”

 

–ਪੁਲਿਸ ਪਬਲਿਕ ਸਕੂਲ ਚ ਮਨਾਇਆ “ਮਾਂ ਦਿਵਸ”

ਬਠਿੰਡਾ, 12 ਮਈ : ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਏ ਜਾਣ ਵਾਲੇ “ਮਾਂ ਦਿਵਸ” ਨੂੰ ਸਮਰਪਿਤ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਮੌਕੇ 6ਵੀਂ ਤੋਂ ਲੈਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਭਾਸ਼ਣ ਕਵਿਤਾ, ਸਕਿੱਟ ਅਤੇ ਨਾਚ ਪੇਸ਼ ਕੀਤੇ ਗਏ।

ਇਸ “ਮਾਂ ਦਿਵਸ” ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੁਆਰਾ ਮਾਂ ਵੱਲੋਂ ਕੀਤੀ ਜਾਣ ਵਾਲੀ ਮੇਹਨਤ ਅਤੇ ਸੰਘਰਸ਼ ਨੂੰ ਮੱਦੇਨਜ਼ਰ ਰੱਖਣ ਵਾਲੇ ਗੀਤ “ਗੂੜੀਆਂ ਛਾਵਾਂ ਲਭਦੀਆਂ ਨਹੀਂ” ਅਤੇ “ਮਾਂ ਹੁੰਦੀ ਹੈ ਮਾਂ ਓਏ ਦੁਨੀਆਂ ਵਾਲਿਓ” ਸੁਰੀਲੀ ਅਵਾਜ਼ ਵਿੱਚ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਦਰਸ਼ਕਾਂ ਨੂੰ ਭਾਵੁਕ ਕਰਨ ਵਾਲਾ ਨਾਟਕ ਪੇਸ਼ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਕਰਚਮਾਰੀਆਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਆਂ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਨੂੰ ਸਤਿਕਾਰ ਦੇਣ, ਬੁਢਾਪੇ ਵਿੱਚ ਉਨ੍ਹਾਂ ਦੀ ਸੇਵਾ ਅਤੇ ਸਾਂਭ-ਸੰਭਾਲ ਕਰਨ ਤੋਂ ਇਲਾਵਾ ਉਨ੍ਹਾਂ ਦੁਆਰਾ ਦਿੱਤੀਆਂ ਸਿਖਿਆਵਾਂ ਤੇ ਚੱਲਣ ਲਈ ਜਾਗਰੂਕ ਕੀਤਾ ਗਿਆ।