You are currently viewing ਵੋਟ ਦੀ ਮਹੱਤਤਾ ਸਬੰਧੀ ਕੈਂਪ ਆਯੋਜਿਤ

ਵੋਟ ਦੀ ਮਹੱਤਤਾ ਸਬੰਧੀ ਕੈਂਪ ਆਯੋਜਿਤ

ਲੋਕ ਸਭਾ ਚੋਣਾਂ-2024
ਵੋਟ ਦੀ ਮਹੱਤਤਾ ਸਬੰਧੀ ਕੈਂਪ ਆਯੋਜਿਤ
ਬਠਿੰਡਾ, 7 ਮਈ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਰਕਾਰੀ ਸਮਾਰਟ ਸਕੂਲ ਬੀਬੀ ਵਾਲਾ ਰੋਡ ਵਿਖੇ ਸਵੀਪ ਗਤੀਵਿਧੀਆਂ ਤੋਂ ਇਲਾਵਾ ਚੋਣ ਪਾਠਸਾਲਾ ਵਿਸ਼ੇ ਸਬੰਧੀ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ 92-ਬਠਿੰਡਾ (ਸ਼ਹਿਰੀ) ਸਵੀਪ ਟੀਮ ਮੈਂਬਰਾਂ ਵੱਲੋ ਆਪਣੀ ਵੋਟ ਦੀ ਵਰਤੋਂ ਕਰਕੇ ਭਾਰਤੀ ਲੋਕਤੰਤਰ ਨੂੰ ਮਜਬੂਤ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ 17 ਅਧਿਆਪਕਾਂ ਵਲੋਂ ਭਾਗ ਲਿਆ ਗਿਆ।
ਇਸ ਮੌਕੇ ਚੋਣ ਪਾਠਸਾਲਾ ਦੇ ਤਹਿਤ ਸਰਕਾਰੀ ਕਰਮਚਾਰੀਆਂ ਨੂੰ ਪੋਸਟਲ ਅਤੇ ਈ.ਡੀ.ਸੀ ਲੈਣ ਅਤੇ ਵੋਟ ਪੋਲ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਵੋਟ ਸਵੇਰੇ ਜਲਦੀ ਅਤੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੱਖ ਵੱਖ ਐਪਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਬਾਰੇ ਸਵਾਲ-ਜਵਾਬ ਕੀਤੇ ਗਏ।
ਇਸ ਮੌਕੇ ਸਵੀਪ ਟੀਮ ਮੈਬਰਾਂ ਤੋਂ ਇਲਾਵਾ ਸਕੂਲ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।