ਘੱਟ ਵੋਟਿੰਗ ਵਾਲੇ ਖੇਤਰ ’ਚ ਲਗਾਇਆ ਸੈਮੀਨਰ
ਬਠਿੰਡਾ, 5 ਮਈ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਏ.ਆਰ.ਓ. 91 ਭੁੱਚੋ ਮੰਡੀ (ਅ.ਜ) ਵਿਧਾਨ ਸਭਾ ਹਲਕਾ-ਕਮ-ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਪੂਨਮ ਸਿੰਘ ਅਗਵਾਈ ਹੇਠ ਸਵੀਪ ਟੀਮ ਦੇ ਨੋਡਲ ਅਫਸਰ ਲੈਕਚਰਾਰ ਸ੍ਰੀ ਗੁਰਤੇਜ਼ ਸਿੰਘ ਤੇ ਸਵੀਪ ਟੀਮ ਦੇ ਮੈਂਬਰ ਡਾ. ਪ੍ਰੇਮ ਸਿੰਗਲਾ ਵਲੋਂ ਘੱਟ ਵੋਟਿੰਗ ਵਾਲੇ ਖੇਤਰ ’ਚ ਬੂਥ ਨੰਬਰ 84 ’ਤੇ ਸੈਮੀਨਰ ਲਗਾਇਆ ਗਿਆ।
ਇਸ ਮੌਕੇ ਸਵੀਪ ਟੀਮ ਦੇ ਮੈਂਬਰ ਸ੍ਰੀ ਗੁਰਪ੍ਰੀਤ ਸਿੰਘ ਵਲੋਂ ਵੋਟਰਾਂ ਨੂੰ ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਵੋਟਾਂ (70 ਪ੍ਰਤੀਸ਼ਤ ਤੋਂ ਵੱਧ) ਪਾਉਣ ਲਈ ਜਾਗਰੂਕ ਕੀਤਾ ਗਿਆ ਅਤੇ ਇੱਕ-ਇੱਕ ਕੀਮਤੀ ਵੋਟ ਦੀ ਮਹੱਤਤਾ ਵੀ ਦੱਸੀ ਗਈ।
ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫਸਰ ਦੀਆਂ ਹਦਾਇਤਾਂ ਅਨੁਸਾਰ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਆਈਐਚਐਮ) ਵਿਖੇ ਪਹਿਲੀ ਪੋਲਿੰਗ ਰਿਹਰਸਲ ਦੋ ਸਿਫਟਾਂ ਚ (ਸਵੇਰੇ ਤੇ ਸ਼ਾਮ) ਕਰਵਾਈ ਗਈ। ਜਿਸ ਵਿੱਚ ਮਾਸਟਰ ਟ੍ਰੇਨਰ/ ਸੈਕਟਰ ਅਫਸਰਾਂ ਵੱਲੋਂ 1431 ਪੋਲਿੰਗ ਸਟਾਫ ਨੂੰ ਈ.ਵੀ.ਐਮ ਮਸ਼ੀਨਾਂ ਤੇ ਫਾਰਮਾਂ ਸਬੰਧੀ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ 091-ਭੁੱਚੋ ਮੰਡੀ ਹਲਕਾ (ਅ.ਜ) ਵਿਧਾਨ ਸਭਾ ਹਲਕਾ ਦੇ ਸਹਾਇਕ ਰਿਟਰਨਿੰਗ ਅਫਸਰ-1 ਸ੍ਰੀ ਗੁਰਪ੍ਰਤਾਪ ਸਿੰਘ, ਸਹਾਇਕ ਰਿਟਰਨਿੰਗ ਅਫਸਰ-2 ਸ੍ਰੀ ਰਾਕੇਸ਼ ਕੁਮਾਰ, ਚੋਣ ਸੈੱਲ ਦੇ ਇੰਚਾਰਜ ਸ੍ਰੀ ਅਮਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋ ਪੂਰਨ ਸਹਿਯੋਗ ਦੇ ਨਾਲ ਇਸ ਰਿਹਰਸਲ ਨੂੰ ਕਾਮਯਾਬ ਬਣਾਇਆ ਗਿਆ।