You are currently viewing ਸਵੀਪ ਟੀਮ ਨੇ ਵੋਟ ਦੀ ਮੱਹਤਤਾ ਬਾਰੇ ਕੀਤਾ ਜਾਗਰੂਕ

ਸਵੀਪ ਟੀਮ ਨੇ ਵੋਟ ਦੀ ਮੱਹਤਤਾ ਬਾਰੇ ਕੀਤਾ ਜਾਗਰੂਕ

 

ਲੋਕ ਸਭਾ ਚੋਣਾਂ-2024

ਸਵੀਪ ਟੀਮ ਨੇ ਵੋਟ ਦੀ ਮੱਹਤਤਾ ਬਾਰੇ ਕੀਤਾ ਜਾਗਰੂਕ

ਤਲਵੰਡੀ ਸਾਬੋ (ਬਠਿੰਡਾ), 4 ਮਈ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਟੀਮ 094 ਤਲਵੰਡੀ ਸਾਬੋ ਵਲੋਂ ਸਥਾਨਕ ਪੁਰਾਣਾ ਬੱਸ ਸਟੈਂਡ ਵੋਟਰ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਵੀਪ ਟੀਮ ਵਲੋਂ ਵੋਟ ਦੀ ਮੱਹਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਦੌਰਾਨ ਉਨ੍ਹਾਂ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵੋਟਰ ਹੈਲਪ ਲਾਈਨ, ਸੀ-ਵੀਜ਼ਲ ਐਪ ਅਤੇ ਕੇ.ਵਾਈ.ਸੀ ਐਪ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ।

ਇਸ ਸਵੀਪ ਟੀਮ 094 ਤਲਵੰਡੀ ਸਾਬੋ ਵਲੋਂ ਲੋਕਤੰਤਰ ਵਿੱਚ ਵੋਟਿੰਗ ਦੀ ਮਹੱਤਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਸਵੀਪ ਟੀਮ ਦੇ ਅਧਿਕਾਰੀਆਂ ਤੋਂ ਇਲਾਵਾ ਆਮ ਲੋਕ ਆਦਿ ਹਾਜ਼ਰ ਸਨ।