You are currently viewing ਪੁਲਿਸ ਪਬਲਿਕ ਸਕੂਲ ’ਚ ਮਨਾਇਆ ਮਜ਼ਦੂਰ ਦਿਵਸ

ਪੁਲਿਸ ਪਬਲਿਕ ਸਕੂਲ ’ਚ ਮਨਾਇਆ ਮਜ਼ਦੂਰ ਦਿਵਸ

ਪੁਲਿਸ ਪਬਲਿਕ ਸਕੂਲ ’ਚ ਮਨਾਇਆ ਮਜ਼ਦੂਰ ਦਿਵਸ
ਬਠਿੰਡਾ, 30 ਅਪ੍ਰੈਲ : ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ 1 ਮਈ ਨੂੰ ਦੇਸ਼ ਭਰ ’ਚ ਮਨਾਏ ਜਾਣ ਵਾਲੇ ਮਜ਼ਦੂਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਮੌਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾ ਤੇ ਨਾਚ ਪੇਸ਼ ਕੀਤੇ।
ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਦੀ ਮੱਹਤਤਾ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਸਕੂਲ ਵਿੱਚ ਕੰਮ ਕਰਦੇ ਦਰਜਾ ਚੌਥਾ ਦੇ ਕਰਮਚਾਰੀਆਂ ਨੂੰ ਜਿਥੇ ਵਧਾਈ ਦਿੱਤੀ ਉਥੇ ਉਨ੍ਹਾਂ ਵਲੋਂ ਕੀਤੀ ਜਾਂਦੀ ਸਖਤ ਮਿਹਨਤ ਦੀ ਵੀ ਸ਼ਲਾਘਾ ਕੀਤੀ।
ਇਸ ਦੌਰਾਨ ਵਿਦਿਆਰਥੀਆਂ ਦੁਆਰਾ ਮਜ਼ਦੂਰ ਵਰਗ ਨੂੰ ਸਮਰਪਿਤ ਕੰਮ ਦੀ ਪੂਜਾ ਕਰਨ ਵਾਲੇ ਅਤੇ ਮਿਹਨਤ ਤੋਂ ਨਾ ਡਰਨ ਲਈ ਪ੍ਰੇਰਿਤ ਕਰਨ ਵਾਲੇ ਗਾਣੇ ਸੁਰੀਲੀ ਆਵਾਜ਼ ’ਚ ਪੇਸ਼ ਕੀਤੇ ਗਏ। ਇਸ ਦੌਰਾਨ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਵਾਲੇ ਮਜ਼ਦੂਰਾਂ ਦੀ ਮੱਹਤਤਾ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।