*ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਉਤਸ਼ਾਹਿਤ*
ਬਠਿੰਡਾ, 27 ਅਪ੍ਰੈਲ : ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋ ਬਲਾਕ ਸੰਗਤ ਵਿੱਚ ਸਾਉਣੀ ਦੀਆ ਫਸਲਾਂ ਸੰਬੰਧੀ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਪਿੰਡ ਬਾਂਡੀ ਵਿਖੇ ਏ.ਡੀ.ਓ ਡਾ. ਅਰਸ਼ਦੀਪ ਸਿੰਘ ਵੱਲੋਂ ਲਗਾਏ ਗਏ ਕਿਸਾਨ ਸਿਖਲਾਈ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਨਰਮੇ ਦੀ ਫਸਲ ਬਾਰੇ ਜਾਣਕਾਰੀ ਦਿੰਦਿਆ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ । ਇਸ ਦੌਰਾਨ ਉਹਨਾਂ ਕਿਹਾ ਕਿ ਝੋਨੇ ਦੀ ਫਸਲ ਨਾਲ ਦਿਨ ਬ ਦਿਨ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ ਪਾਉਣੀ ਜ਼ਰੂਰੀ ਹੈ। ਉਹਨਾਂ ਵੱਲੋਂ ਗੁਲਾਬੀ ਸੁੰਡੀ ਦੀ ਰੋਕਥਾਮ ਤਹਿਤ ਸੰਗਤ ਵਿਖੇ ਸਥਿਤ ਕੈਲਾਸ਼ ਕਾਟਨ ਫੈਕਟਰੀ ਦਾ ਦੌਰਾ ਕਰਕੇ ਇਸ ਦੀ ਸਫਾਈ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਡਾ. ਗਿੱਲ ਵੱਲੋਂ ਬਲਾਕ ਸੰਗਤ ਦੇ ਸਟਾਫ ਨਾਲ ਬਲਾਕ ਦਫਤਰ ਸੰਗਤ ਵਿਖੇ ਮੀਟਿੰਗ ਵੀ ਕੀਤੀ ਗਈ ਅਤੇ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਹਦਾਇਤਾਂ ਜਾਰੀ ਕੀਤਆਂ ਗਈਆਂ।
ਇਸ ਮੌਕੇ ਉਹਨਾਂ ਕਿਸਾਨਾ ਨਾਲ ਤਾਲਮੇਲ ਕਰਕੇ ਛਟੀਆ ਦੇ ਪ੍ਰਬੰਧਣ ਲਈ ਕਿਸਾਨਾਂ ਨੂੰ ਅਪੀਲ ਵੀ ਕੀਤੀ ਤਾਂ ਜੋ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਅਗੇਤੇ ਪ੍ਰਬੰਧ ਕਰਕੇ ਬਚਾਇਆ ਜਾ ਸਕੇ।
ਉਹਨਾਂ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਸਮੱਗਰੀ ਦੀ ਖਰੀਦ ਸਮੇਂ ਪੱਕੇ ਬਿੱਲ ਜ਼ਰੂਰ ਲੈਣ ਅਤੇ ਬਿਜਾਈ ਬਾਰੇ ਮਹਿਕਮੇ ਦੇ ਮਾਹਰਾਂ ਨੂੰ ਜ਼ਰੂਰ ਨੋਟ ਕਰਵਾ ਦੇਣ I ਇਸ ਦੌਰੇ ਦੌਰਾਨ ਉਹਨਾਂ ਨਾਲ ਡਾ. ਬਲਜਿੰਦਰ ਸਿੰਘ ਖੇਤੀਬਾੜੀ ਅਫਸਰ ਬਲਾਕ ਸੰਗਤ, ਡਾ. ਸੁਖਜੀਤ ਸਿੰਘ ਏ.ਡੀ.ਓ ਸੀਡ ਬਠਿੰਡਾ ਅਤੇ ਇੰਜ. ਗੁਰਜੀਤ ਸਿੰਘ ਵਿਰਕ ਬਠਿੰਡਾ ਵੀ ਮੌਜੂਦ ਰਹੇ।