ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀ ਘਟਨਾ ਦਾ ਸਬੰਧ ਪੀਐਸਪੀਸੀਐਲ ਨਾਲ ਨਹੀਂ

ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀ ਘਟਨਾ ਦਾ ਸਬੰਧ ਪੀਐਸਪੀਸੀਐਲ ਨਾਲ ਨਹੀਂ

ਬਠਿੰਡਾ, 20 ਅਪ੍ਰੈਲ : 19 ਅਪ੍ਰੈਲ 2024 ਨੂੰ 11 ਕੇ.ਵੀ ਨੰਦਗੜ੍ਹ ਅਰਬਨ ਫੀਡਰ ‘ਤੇ ਗਸ਼ਤ ਦੌਰਾਨ ਸ਼ਾਮ 4 ਵਜੇ ਇਲਾਕਾ ਜੇ.ਈ ਅਤੇ ਉਸਦੇ ਲਾਈਨ ਸਟਾਫ ਨੂੰ ਸੂਚਨਾ ਮਿਲੀ ਕਿ ਸਬ ਡਵੀਜ਼ਨ ਬਾਦਲ ਅਧੀਨ ਪੈਂਦੇ ਪਿੰਡ ਘੁੱਦਾ ਵਿਖੇ ਲਗਭਗ 30-35 ਏਕੜ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਹੈ। ਜੇਈ ਅਤੇ ਸਟਾਫ਼ ਸ਼ਾਮ 4:30 ਵਜੇ ਅੱਗ ਵਾਲੀ ਥਾਂ ‘ਤੇ ਪਹੁੰਚ ਗਿਆ, ਪਰ ਸਥਾਨਕ ਲੋਕਾਂ ਅਤੇ ਕਿਸਾਨਾਂ ਵੱਲੋ ਪਹਿਲਾਂ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਅੱਗ ਲੱਗਣ ਦਾ ਸਥਾਨ ਮੈਸਰਜ਼ ਬਾਬਾ ਬਾਲੀਆ ਜੀ ਰਾਈਸ ਮਿੱਲ ਦੇ ਨੇੜੇ ਜੀਓ ਸਵਿੱਚ ਤੋਂ ਘੱਟੋ-ਘੱਟ 12 ਫੁੱਟ ਦੂਰ ਹੈ ਜੋ ਕਿ 11 ਕੇ ਵੀ ਨੰਦਗੜ੍ਹ ਅਰਬਨ ਫੀਡਰ ‘ਤੇ 66k ਕੇ ਵੀ ਗਰਿੱਡ ਨੰਦਗੜ੍ਹ ਤੋਂ ਨਿਕਲਦਾ ਹੈ । ਗਸ਼ਤ ਦੌਰਾਨ ਜੇਈ ਅਤੇ ਲਾਈਨ ਸਟਾਫ ਦੁਆਰਾ ਫਾਇਰ ਸਾਈਟ ‘ਤੇ ਕੋਈ ਨੁਕਸ ਨਹੀਂ ਪਾਇਆ ਗਿਆ। ਐਕਸੀਅਨ ਬਾਦਲ ਅਤੇ ਐਸ.ਡੀ.ਓ ਬਾਦਲ ਨੇ ਵੀ ਅੱਗ ਵਾਲੀ ਥਾਂ ਦਾ ਮੁਆਇੰਨਾ ਕੀਤਾ ਅਤੇ ਪਾਇਆ ਕਿ ਬਾਬਾ ਬਾਲੀਆ ਜੀ ਰਾਈਸ ਮਿੱਲ ਨੇੜੇ ਕੋਟ ਗੁਰੂ ਰੋਡ ਉਪਰ ਅੱਗ ਲੱਗਣ ਵਾਲੀ ਥਾਂ ਤੇ ਸਥਿਤ ਜੀਓ ਸਵਿੱਚ ਬਿਲਕੁਲ ਠੀਕ ਠਾਕ ਹੈ ਅਤੇ ਕੋਈ ਜੰਪਰ ਟੁੱਟਿਆ ਨਹੀਂ ਹੈ। ਜੀਓ ਸਵਿੱਚ ਦੇ ਹੇਠਾਂ ਅਤੇ ਘੱਟੋ-ਘੱਟ 12 ਫੁੱਟ ਦੇ ਘੇਰੇ ਵਿੱਚ ਘਾਹ ਜਾਂ ਕਣਕ ਦੀ ਫ਼ਸਲ ਦੇ ਸੜਨ ਦਾ ਕੋਈ ਨਿਸ਼ਾਨ ਨਹੀਂ ਹੈ। ਇਸ ਤਰ੍ਹਾਂ ਅੱਗ ਲੱਗਣ ਦਾ ਕਾਰਨ ਪੀਸੀਪੀਸੀਐਲ ਸਵਿੱਚ ਨਹੀਂ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸਵਿੱਚ ਦੇ ਨਾਲ ਲੱਗਦੇ ਖੇਤਰ ਨੂੰ ਕਿਸਾਨਾਂ ਵੱਲੋਂ ਰੋਕਥਾਮ ਦੇ ਉਪਾਅ ਵਜੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ, ਇਸ ਲਈ ਜੀਓ ਸਵਿੱਚ ਨਾਲ ਅੱਗ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ। ਵੱਖ ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਮੁਤਾਬਿਕ ਇਹ ਅੱਗ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋ ਜੀਓ ਸਵਿਚ ਅਪਰੇਟ ਕਰਨ ਨਾਲ ਲੱਗੀ ਹੈ। ਜਦ ਕਿ ਸਚਾਈ ਇਹ ਹੈ ਕਿ ਇਹ ਅੱਗ ਪੀਐਸਪੀਸੀਐਲ ਸਿਸਟਮ ਤੋਂ ਨਹੀ ਲੱਗੀ ਹੈ ਅਤੇ ਨਾ ਹੀ ਪਾਵਰਕਾਮ ਦੇ ਕਿਸੇ ਕਰਮਚਾਰੀ ਵੱਲੋ ਜੀ.ਓ. ਸਵਿੱਚ ਨੂੰ ਅਪਰੇਟ ਕੀਤਾ ਗਿਆ ਹੈ, ਜਿਸ ਕਰਕੇ ਇਸ ਜੀ.ਓ. ਸਵਿੱਚ ਤੋ ਬਿਜਲ਼ੀ ਸਪਾਰਕਿੰਗ ਦੀ ਕੋਈ ਸੰਭਾਵਨਾ ਨਹੀ ਪਾਈ ਗਈ।

11 ਕੇਵੀ ਨੰਦਗੜ੍ਹ ਸ਼ਹਿਰੀ ਫੀਡਰ, ਕੰਡਕਟਰ ਦਾ ਸੈਗ ਬਿਲਕੁਲ ਠੀਕ ਹੈ, ਕੰਡੈਕਟਰ ਦਾ ਸੈਗ ਟਾਇਟ ਹੈ ਅਤੇ ਕੰਡੈਕਟਰ ਦੀ ਗਰਾਊਂਡ ਕਲੀਅਰੈਂਸ ਕਾਫੀ ਹੈ। ਜੇ.ਈ ਇੰਚਾਰਜ ਦੀ ਦੇਖ-ਰੇਖ ਹੇਠ ਫੀਡਰ ਸਟਾਫ਼ ਵੱਲੋਂ ਹਾਲ ਹੀ ਵਿੱਚ ਫੀਡਰ ਦੀ ਢੁਕਵੀਂ ਸਾਂਭ-ਸੰਭਾਲ ਕੀਤੀ ਗਈ ਹੈ। ਅੱਗ ਦੀ ਲਪੇਟ ਵਿੱਚ ਆਏ 40 ਏਕੜ ਦੇ ਕਰੀਬ ਰਕਬੇ ਵਿੱਚ, 11 ਕੇਵੀ ਮਾਹਲਾ ਏਪੀ ਫੀਡਰ ਲਾਈਨ ਲੰਘ ਰਹੀ ਹੈ, ਪਰ ਇਸ ਫੀਡਰ ਦੀ ਸਪਲਾਈ 19 ਅਪ੍ਰੈਲ 2024 ਨੂੰ ਬੰਦ ਸੀ ਅਤੇ ਉਸ ਖੇਤਰ ਵਿੱਚ ਏ.ਪੀ. ਜਾਂ ਗੈਰ-ਏਪੀ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਜਾਂ ਜੀਓ ਸਵਿੱਚ ਵੀ ਮੌਜੂਦ ਨਹੀਂ ਹੈ।
ਸੋ ਇਹ ਹੈ ਕਿ ਅੱਗ ਲੱਗਣ ਦਾ ਕਾਰਨ PSPCL ਦੇ ਸਿਸਟਮ ਤੋਂ ਨਹੀਂ ਹੈ, ਇਸ ਦਾ ਕੋਈ ਹੋਰ ਕਾਰਨ ਹੋਰ ਹੋ ਸਕਦਾ ਹੈ।