You are currently viewing –ਸਵੀਪ ਗਤੀਵਿਧੀਆਂ ਤਹਿਤ ਵੋਟ ਦੇ ਅਧਿਕਾਰ ਬਾਰੇ ਕਰਵਾਇਆ ਜਾਣੂੰ

–ਸਵੀਪ ਗਤੀਵਿਧੀਆਂ ਤਹਿਤ ਵੋਟ ਦੇ ਅਧਿਕਾਰ ਬਾਰੇ ਕਰਵਾਇਆ ਜਾਣੂੰ

 

–ਲੋਕ ਸਭਾ ਚੋਣਾਂ-2024—

–ਸਵੀਪ ਗਤੀਵਿਧੀਆਂ ਤਹਿਤ ਵੋਟ ਦੇ ਅਧਿਕਾਰ ਬਾਰੇ ਕਰਵਾਇਆ ਜਾਣੂੰ

ਬਠਿੰਡਾ, 18 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਈ. ਟੀ.ਆਈ. (ਇ) ਰਾਮਪੁਰਾ ਫੂਲ ਵਿਖੇ ਅਲੁਮਿਨੀ ਮੀਟ ਕਰਵਾ ਕੇ ਸਵੀਪ ਗਤਿਵਿਧਿਆਂ ਬਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਦੌਰਾਨ ਆਈ. ਟੀ.ਆਈ. (ਇ) ਰਾਮਪੁਰਾ ਫੂਲ ਦੀਆਂ ਸਿਖਿਆਰਥਣਾਂ ਨੂੰ ਸਵੀਪ ਟੀਮ ਮੈਂਬਰਾਂ ਵੱਲੋ ਵੋਟ ਦੀ ਵਰਤੋਂ ਸੁਚੱਜੇ ਤਰੀਕੇ ਨਾਲ, ਬਿਨ੍ਹਾਂ ਕਿਸੇ ਲਾਲਚ, ਭੈਅ ਅਤੇ ਬਗੈਰ ਕਿਸੇ ਡਰ ਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸਵੀਪ ਟੀਮ ਦੇ ਮੈਂਬਰਾਂ ਤੋਂ ਇਲਾਵਾ ਆਈ.ਟੀ.ਆਈ ਦੇ ਪ੍ਰਿੰਸੀਪਲ, ਸਟਾਫ਼ ਆਦਿ ਹਾਜ਼ਰ ਸਨ।