You are currently viewing ਵਿਸਾਖੀ ਤੇ ਮਾਈਸਰਖਾਨਾ ਮੇਲਿਆਂ ਲਈ ਚੱਲਣਗੀਆਂ ਸਪੈਸ਼ਲ ਬੱਸਾਂ : ਜਸਪ੍ਰੀਤ ਸਿੰਘ

ਵਿਸਾਖੀ ਤੇ ਮਾਈਸਰਖਾਨਾ ਮੇਲਿਆਂ ਲਈ ਚੱਲਣਗੀਆਂ ਸਪੈਸ਼ਲ ਬੱਸਾਂ : ਜਸਪ੍ਰੀਤ ਸਿੰਘ

ਵਿਸਾਖੀ ਤੇ ਮਾਈਸਰਖਾਨਾ ਮੇਲਿਆਂ ਲਈ ਚੱਲਣਗੀਆਂ ਸਪੈਸ਼ਲ ਬੱਸਾਂ : ਜਸਪ੍ਰੀਤ ਸਿੰਘ
ਬਠਿੰਡਾ, 10 ਅਪ੍ਰੈਲ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਅਤੇ ਮਾਈਸਰਖਾਨਾ ਵਿਖੇ ਨਵਰਾਤਰੇ ਮੇਲੇ ਮਨਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਵਿਸਾਖੀ ਮੇਲਾ 12 ਅਪ੍ਰੈਲ 2024 ਤੋਂ 15 ਅਪ੍ਰੈਲ 2024 ਅਤੇ ਮਾਈਸਰਖਾਨਾ ਮੇਲਾ ਮਿਤੀ 14 ਅਪ੍ਰੈਲ 2024 ਤੋਂ 15 ਅਪ੍ਰੈਲ 2024 ਤੱਕ ਮਨਾਇਆ ਜਾ ਰਿਹਾ ਹੈ। ਇਨ੍ਹਾਂ ਮੇਲਿਆਂ ਵਿੱਚ ਸ਼ਰਧਾਲੂਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਪੀਆਰਟੀਸੀ ਬਠਿੰਡਾ ਡਿੱਪੂ ਵਲੋਂ ਸਪੈਸ਼ਲ ਬੱਸ ਸਰਵਿਸ ਚਲਾਈ ਗਈ ਹੈ।
ਵਿਸਾਖੀ ਤੇ ਮਾਈਸਰਖਾਨਾ ਮੇਲੇ ਲਈ ਲਗਾਈ ਗਈ ਬੱਸ ਸਰਵਿਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਨਰਲ ਮੈਨੇਜ਼ਰ ਪੀਆਰਟੀਸੀ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਤੋਂ ਤਲਵੰਡੀ ਸਾਬੋ ਅਤੇ ਮਾਈਸਰਖਾਨਾ ਆਉਣ-ਜਾਣ ਲਈ ਸ਼ਰਧਾਲੂਆਂ ਦੀ ਸਹੂਲਤ ਵਾਸਤੇ 20-20 ਸਪੈਸ਼ਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸੇ ਤਰ੍ਹਾਂ ਰਾਮਪੁਰਾ ਅਤੇ ਮੌੜ ਤੋਂ 5-5 ਬੱਸਾਂ ਅਤੇ ਰਾਮਾਂ, ਕਾਲਾਵਾਲੀ, ਭੁੱਚੋ ਮੰਡੀ ਅਤੇ ਸਰਦੂਲਗੜ੍ਹ ਤੋਂ 3-3 ਬੱਸਾਂ ਸ਼ਰਧਾਲੂਆਂ ਲਈ ਮੁਹੱਈਆ ਕਰਵਾਈਆਂ ਗਈਆਂ ਹਨ।