ਭਾਰਤੀ ਫੌਜ ਦੁਆਰਾ ਵੈਟਰਨਜ਼ ਲਈ ਕੈਂਸਰ ਸਕ੍ਰੀਨਿੰਗ-ਕਮ-ਮੈਡੀਕਲ ਕੈਂਪ ਆਯੋਜਿਤ
ਬਠਿੰਡਾ, 31 ਮਾਰਚ : ਭਾਰਤੀ ਫੌਜ ਦੀ ਸਪਤ ਸ਼ਕਤੀ ਕਮਾਂਡ ਦੇ ਬਲੈਕ ਚਾਰਜਰ ਬ੍ਰਿਗੇਡ ਨੇ ਏਮਜ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਵਿਖੇ ਸੈਨਿਕ ਵੈਟਰਨਜ਼ ਲਈ ਕੈਂਸਰ-ਸਕ੍ਰੀਨਿੰਗ ਕਮ ਮੈਡੀਕਲ ਕੈਂਪ ਲਗਾਇਆ। ‘ਰਾਸ਼ਟਰ ਲਈ ਤੁਹਾਡੀ ਸੇਵਾ ਲਈ ਸ਼ੁਕਰਗੁਜ਼ਾਰ’ ਥੀਮ ਦੇ ਤਹਿਤ ਸੈਨਿਕਾਂ ਦੁਆਰਾ ਪ੍ਰਦਾਨ ਕੀਤੀ ਗਈ ਯੋਮਨ ਸੇਵਾ ਨੂੰ ਮਾਨਤਾ ਦੇਣ ਲਈ ਜਰੂਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਇਹ ਮੈਡੀਕਲ ਕੈਂਪ ਲਗਾਇਆ ਗਿਆ।
ਮੈਡੀਕਲ ਕੈਂਪ ਦਾ ਆਯੋਜਨ ਭਾਰਤੀ ਫੌਜ ਅਤੇ ਏਮਸ, ਬਠਿੰਡਾ ਦੇ ਡਾਕਟਰਾਂ ਦੀ ਇੱਕ ਸਾਂਝੀ ਟੀਮ ਦੁਆਰਾ ਕੀਤਾ ਗਿਆ, ਜਿਸ ਵਿੱਚ ਈਐਨਟੀ, ਸਰਜੀਕਲ ਅਤੇ ਦੰਦਾਂ ਦੀ ਦੇਖਭਾਲ ਦੇ ਖੇਤਰ ਦੇ ਮੈਡੀਕਲ ਮਾਹਿਰ ਸ਼ਾਮਲ ਸਨ। ਡਾਕਟਰੀ ਟੀਮ ਵੱਲੋਂ ਮਾਹਿਰ ਡਾਕਟਰੀ ਸੇਵਾਵਾਂ ਤੋਂ ਇਲਾਵਾ ਵੈਟਰਨਜ਼ ਦੀ ਕੈਂਸਰ ਸਕਰੀਨਿੰਗ ਵੀ ਕੀਤੀ ਗਈ। ਮਾਤਾ ਸਾਹਿਬ ਕਾਲਜ ਤਲਵੰਡੀ ਸਾਬੋ ਨੇ ਮੈਡੀਕਲ ਟੀਮ ਦੀ ਸਹਾਇਤਾ ਲਈ ਵਿਦਿਆਰਥੀਆਂ ਦੁਆਰਾ ਸਵੈ-ਇੱਛੁਕ ਸੇਵਾ ਸਮੇਤ ਪ੍ਰਬੰਧਕੀ ਸਹਾਇਤਾ ਪ੍ਰਦਾਨ ਕੀਤੀ।
ਡਾਇਰੈਕਟੋਰੇਟ ਆਫ ਇੰਡੀਅਨ ਆਰਮੀ ਵੈਟਰਨਜ਼ (DIAV) ਡੀ ਪੀ ਡੀ ਓ ਅਤੇ ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ (ECHS) ਦੀ ਅਗਵਾਈ ਹੇਠ ਸਾਬਕਾ ਸੈਨਿਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਖ-ਵੱਖ ਸਿਹਤ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। 430 ਸਾਬਕਾ ਸੈਨਿਕਾ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ।