ਬਠਿੰਡਾ, 11 ਮਾਰਚ : ( ਪੂਜਾ ਸਿੰਘ )
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਵੱਲੋ ਬੀ.ਐਮ. ਐਜੂਕੇਸ਼ਨ ਬਠਿੰਡਾ ਆਫ ਮੈਰਾਥਨ ਦੇ ਸਬੰਧ ਵਿਚ ਟੀ. ਸ਼ਰਟ ਜਾਰੀ ਕੀਤੀ ਗਈ। ਇਸ ਦੌਰਾਨ ਏ.ਆਈ.ਜੀ. ਇੰਨਟੈਲੀਜੈਸ ਵਿੰਗ ਬਠਿੰਡਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਵਲੋਂ ਪੋਸਟਰ ਰਲੀਜ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੰਨਰਜ਼ ਕਲੱਬ ਵਲੋਂ ਕਰਵਾਈ ਜਾ ਰਹੀ ਇਸ ਮੈਰਾਥਨ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵੱਧ ਚੜ ਕੇ ਹਿੱਸਾ ਲੈਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਰੰਨਰਜ਼ ਕਲੱਬ ਵੱਲੋਂ 17 ਮਾਰਚ 2024 ਨੂੰ ਕਰਵਾਈ ਜਾ ਰਹੀ 6ਵੀਂ ਆਫ਼ ਮੈਰਾਥਨ 21 ਕਿਲੋਮੀਟਰ ਦੀ ਹੋਵੇਗੀ। ਇਹ ਮੈਰਾਥਨ ਸਵੇਰੇ 6 ਵਜੇ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਕਮਲਾ ਨਹਿਰੂ ਨਗਰ, ਬੀਬੀਵਾਲਾ ਰੋਡ, ਬਠਿੰਡਾ ਤੋਂ ਸ਼ੁਰੂ ਹੋ ਕੇ ਫੈਕਟਰੀ ਆਊਟ ਲੈਟ (ਬਠਿੰਡਾ-ਬਰਨਾਲਾ ਰੋਡ, ਬਠਿੰਡਾ) ਤੱਕ ਜਾਵੇਗੀ, ਉਸੇ ਰੂਟ ਤੋਂ ਸ੍ਰੀ ਗੁਰੂ ਨਾਨਕ ਸੀਨੀਅਰ ਸੰਕੈਡਰੀ ਸਕੂਲ ਕਮਲਾ ਨਹਿਰੂ ਨਗਰ, ਬੀਬੀਵਾਲਾ ਰੋਡ, ਬਠਿੰਡਾ ਵਿਖੇ ਤਕਰੀਬਨ ਸਵੇਰੇ 11 ਵਜੇ ਤੱਕ ਵਾਪਸ ਆਏਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ 10 ਕਿਲੋਮੀਟਰ ਤੇ 5 ਕਿਲੋਮੀਟਰ ਦੌੜ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆ ਲਈ ਇੱਕ ਕਿਲੋਮੀਟਰ ਦੀ ਦੌੜ ਕਰਵਾਈ ਜਾਵੇਗੀ। ਇਹ ਸਾਰੀਆਂ ਦੌੜਾਂ ਬਠਿੰਡਾ-ਬਰਨਾਲ ਹਾਈਵੇ ਦੇ ਨਾਲ ਸਰਵਿਸ ਰੋਡ ਤੇ ਕਰਵਾਈਆ ਜਾਣਗੀਆ।
ਇਸ ਬੀ.ਐਮ. ਐਜੂਕੇਸ਼ਨ ਬਠਿੰਡਾ ਆਫ ਮੈਰਾਥਨ ਵਿਚ ਆਰਮੀ ਦੇ ਨੋਜਵਾਨਾਂ ਤੋਂ ਇਲਾਵਾਂ ਤਕਰੀਬਨ 1500-2000 ਦੇ ਕਰੀਬ ਪੰਜਾਬ ਰਾਜ ਅਤੇ ਦੂਜੇ ਰਾਜਾਂ ਦੇ ਹਰ ਵਰਗ ਦੇ ਮਰਦ, ਔਰਤਾਂ ਅਤੇ ਬੱਚੇ ਭਾਗ ਲੈਣਗੇ। ਇਸ ਆਫ ਮੈਰਾਥਨ ਦਾ ਮੁੱਖ ਮਹੱਤਵ “Run to fight Against & Drug Abuse” ਹੈ। ਇਹ ਆਫ ਮੈਰਾਥਨ ਜਿਲ੍ਹਾ ਪ੍ਰਸਾਸ਼ਨ ਅਤੇ ਬੀ.ਐਮ. ਐਜੂਕੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ।
ਇਸ ਮੌਕੇ ਕਲੱਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੈਰਾਥਨ ਵਿਚ ਜੇਤੂਆ ਨੂੰ ਦੋ ਲੱਖ ਰੁਪਏ ਤੋਂ ਵੱਧ ਦੇ ਇਨਾਮ ਦਿੱਤੇ ਜਾਣਗੇ। ਸਾਰੇ ਭਾਗ ਲੈਣ ਵਾਲਿਆ ਨੂੰ ਟੀ. ਸ਼ਰਟ, ਮੈਡਲ, ਸਰਟੀਫਿਕੇਟ ਅਤੇ ਰਿਫਰੈਸ਼ਮੈਟ ਦਿੱਤੀ ਜਾਵੇਗੀ।
ਇਸ ਮੌਕੇ ਬਠਿੰਡਾ ਰੰਨਰਜ਼ ਕਲੱਬ ਵੱਲੋ ਮੇਹਰ ਸਿੰਘ ਸੰਧੂ, ਪਰਦੀਪ ਸਿੰਘ, ਸੰਜੀਵ ਸਿੰਗਲਾ, ਕੇਵਲ ਕ੍ਰਿਸ਼ਨ, ਅਰਸ਼ਦੀਪ ਅਤੇ ਜਸਦੀਪ ਸਿੰਘ ਮੈਬਰ ਹਾਜ਼ਰ ਸਨ।