ਖੇਤੀਬਾੜੀ ਵਿਭਾਗ ਵੱਲੋਂ ਸੰਗਤ ਬਲਾਕ ਵਿਖੇ ਫ਼ਸਲਾਂ ਦੇ ਨੁਕਸਾਨ ਦਾ ਲਿਆ ਗਿਆ ਜਾਇਜਾ
ਬਠਿੰਡਾ, 7 ਮਾਰਚ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਤੇ ਖੇਤੀਬਾੜੀ ਅਫਸਰ ਬਠਿੰਡਾ ਡਾ. ਬਲਜਿੰਦਰ ਸਿੰਘ ਵੱਲੋਂ ਬਲਾਕ ਸੰਗਤ ਵਿਖੇ ਹੋਈ ਭਾਰੀ ਬਾਰਿਸ਼/ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜਾ ਲੈਣ ਲਈ ਖੇਤਾਂ ਦਾ ਦੌਰਾ ਕੀਤਾ ਗਿਆ ।
ਦੌਰੇ ਦੌਰਾਨ ਦੇ ਖੇਤੀਬਾੜੀ ਵਿਕਾਸ ਅਫਸਰ, ਡਾ. ਵਕੀਲ ਸਿੰਘ ਵੱਲੋਂ ਦੱਸਿਆ ਗਿਆ ਕਿ ਬਲਾਕ ਸੰਗਤ ਦੇ ਪਿੰਡ ਨੰਦਗੜ੍ਹ, ਚੱਕ ਅਤਰ ਸਿੰਘ ਵਾਲਾ, ਕਾਲਝਰਾਣੀ, ਬਾਜਕ, ਘੁੱਦਾ, ਬੰਬੀਹਾ, ਧੁੰਨੀਕੇ ਅਤੇ ਜੰਗੀਰਾਣਾ ਵਿਖੇ ਮੁੱਖ ਫਸਲਾਂ ਜਿਵੇਂ ਕਿ ਕਣਕ, ਸਰੋਂ ਆਦਿ ਦੇ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ।
ਇਸ ਦੌਰਾਨ ਡਾ. ਬਲਜਿੰਦਰ ਸਿੰਘ (ਏ.ਓ.ਬਠਿੰਡਾ) ਵੱਲੋਂ ਨਿਰੀਖਣ ਦੌਰਾਨ ਪਾਇਆ ਗਿਆ ਕਿ ਕਣਕ ਦੀਆਂ ਬੱਲੀਆਂ ਚਿੱਟੀਆਂ ਹੋ ਗਈਆਂ ਹਨ, ਜਿਨ੍ਹਾਂ ਵਿੱਚ ਅਜੇ ਤੱਕ ਦਾਣੇ ਨਹੀਂ ਬਣੇ ਦਾ ਨੁਕਸਾਨ ਹੋਇਆ ਹੈ।