You are currently viewing ਪਸ਼ੂਆਂ ਚ ਫੈਲੀ ਬਿਮਾਰੀ ਦੀ ਰੋਕਥਾਮ ਸਬੰਧੀ ਪਿੰਡ ਰਾਏਕੇ ਕਲਾਂ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਪਸ਼ੂਆਂ ਚ ਫੈਲੀ ਬਿਮਾਰੀ ਦੀ ਰੋਕਥਾਮ ਸਬੰਧੀ ਪਿੰਡ ਰਾਏਕੇ ਕਲਾਂ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

 

ਪਸ਼ੂਆਂ ਚ ਫੈਲੀ ਬਿਮਾਰੀ ਦੀ ਰੋਕਥਾਮ ਸਬੰਧੀ ਪਿੰਡ ਰਾਏਕੇ ਕਲਾਂ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਬਠਿੰਡਾ, 22 ਜਨਵਰੀ : ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਡਾ. ਗੁਰਸ਼ਰਨਜੀਤ ਸਿੰਘ ਬੇਦੀ ਵੱਲੋ ਜਿਲੇ ਦੇ ਪਿੰਡ ਰਾਏਕੇ ਕਲਾਂ ਵਿਖੇ ਪਸ਼ੂਆਂ ਚ ਫੈਲੀ ਬਿਮਾਰੀ ਦੀ ਰੋਕਥਾਮ ਬਾਰੇ ਲੋਕਾ ਨੂੰ ਜਾਗਰੂਕ ਦੇ ਮੰਤਵ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਜਾਗਰੂਕਤਾ ਲੈਕਚਰ ਦਿੱਤਾ ਗਿਆ। ਜਿਸ ਵਿੱਚ ਲੱਗਭਗ 425 ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਡਾ. ਜੀ.ਐਸ. ਬੇਦੀ ਵੱਲੋ ਬਾਇਓ ਸਕਿਊਰਟੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਵੱਲੋ ਦੱਸਿਆ ਗਿਆ ਕਿ ਪਸੂਆਂ ਨੂੰ ਠੰਡ ਤੋਂ ਬਚਾਉਣ ਲਈ ਪਰਾਲੀ ਦੀ ਮੌਟੀ ਤੈਅ ਹੇਠਾਂ ਵਿਛਾਉ, ਘਰਾਂ ਵਿੱਚ ਆਪਸੀ ਆਵਾਜਾਈ ਨੂੰ ਰੋਕੋ, ਕੱਪੜੇ ਧੋਣ ਵਾਲੇ ਸੋਢੇ (Sodium Carbonate) ਨਾਲ ਘਰ ਵਿੱਚ ਛਿੜਕਾਉ ਕਰੋ, ਧੂਣੀ ਲਾ ਕੇ ਧੂੰਆਂ ਨਾ ਕਰੋ ਅਤੇ ਯੂਰੀਆ ਵਾਲੇ ਹਰੇ ਪੱਠੇ ਨਾ ਪਾਉ।

ਇਸ ਦੌਰਾਨ ਵੈਟਨਰੀ ਅਫਸਰ, ਘੁੱਦਾ ਡਾ. ਦੇਵਰਾਜ ਵੱਲੋ ਬਿਮਾਰੀ ਦੇ ਲੱਛਣਾ, ਬਿਮਾਰੀ ਦੀ ਰੋਕਥਾਮ ਅਤੇ ਕੀਤੇ ਜਾਣ ਵਾਲੇ ਪਰਹੇਜਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ।

ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸ੍ਰੀ ਸੁਸ਼ੀਲ ਮਹਿਤਾ ਵੱਲੋ ਬਿਮਾਰ ਪਸ਼ੂਆ ਦਾ ਦੁੱਧ ਪੀਣ ਬਾਰੇ ਪੁੱਛੇ ਗਏ ਸਵਾਲਾ ਦਾ ਜਵਾਬ ਦਿੰਦੇ ਹੋਏ ਡਾ. ਜੀ.ਐਸ. ਬੇਦੀ ਦੱਸਿਆ ਗਿਆ ਕਿ ਇਸ ਦੁੱਧ ਨੂੰ ਪੀਣ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀ ਹੈ ਅਤੇ ਦੁੱਧ ਨੂੰ ਉਬਾਲ ਕੇ ਪਹਿਲਾ ਵਾਂਗ ਹੀ ਪੀਤਾ ਜਾ ਸਕਦਾ ਹੈ।

ਇਸ ਤੋ ਇਲਾਵਾ ਵਿਦਿਆਰਥੀਆਂ ਨੂੰ ਐਸਪੀਸੀਏ (Society for Prevention of Cruelty to Animals) ਬਾਰੇ ਵੀ ਦੱਸਿਆ ਗਿਆ ਅਤੇ ਪਸ਼ੂਆਂ ਨਾਲ ਚੰਗਾ ਵਤੀਰਾ ਕਰਨ ਬਾਰੇ ਕਿਹਾ ਗਿਆ।

ਇਸ ਦੌਰਾਨ ਡਾ. ਜੀ.ਐਸ. ਬੇਦੀ ਅਤੇ ਪ੍ਰਿੰਸੀਪਲ ਸ੍ਰੀ ਸੁਸ਼ੀਲ ਮਹਿਤਾ ਨੇ ਵਿਦਿਆਰਥੀਆਂ ਤੋ ਪ੍ਰਣ ਲਿਆ ਕਿ ਇਹ ਗੱਲਾ ਉਹ ਆਪਣੇ ਘਰ ਦੇ ਮੈਂਬਰਾ ਨੂੰ ਜਾਕੇ ਦੱਸਣਗੇ ਤਾਂ ਜੋ ਜਲਦ ਤੋ ਜਲਦ ਹੀ ਇਹ ਗੱਲਾ ਹਰ ਘਰ ਵਿੱਚ ਪਹੁੰਚ ਜਾਣ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜਦੀਪ ਸਿੰਘ, ਸੀਨੀਅਰ ਵੈਟਨਰੀ ਅਫਸਰ ਡਾ. ਦਲਜੀਤ ਸਿੰਘ ਧਾਮੀ, ਸਹਾਇਕ ਡਾਇਰੈਕਟਰ ਡਾ. ਲਖਵਿੰਦਰ ਸਿੰਘ, ਡਾ. ਨਿਰਮਲ ਸਿੰਘ ਬੀਕਾ ਅਤੇ ਦੀਪਕ ਦੇਵ ਸਿੰਘ ਆਦਿ ਹਾਜਰ ਸਨ।