ਟਰੇਨਿੰਗ ਪੂਰੀ ਕਰਨ ਵਾਲੇ ਸਿੱਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ
ਬਠਿੰਡਾ, 12 ਜਨਵਰੀ :
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਨੇਸੋਫਟ ਇੰਸਟੀਟਿਊਟ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਲਵਜੀਤ ਕਲਸੀ ਨੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਚਲਾਏ ਜਾ ਰਹੇ ਐਨਯੂਐਲਐਮ ਸਕੀਮ ਅਧੀਨ ਸੋਸ਼ਲ ਮੀਡੀਆ ਐਗਜੈਕਟਿਵ ਕੋਰਸ ਸਫਲਤਾ ਪੂਰਵਕ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਉਨ੍ਹਾਂ ਸਿੱਖਿਆਰਥੀਆਂ ਦੇ ਸੁਨੇਹਰੇ ਭਵਿੱਖ ਲਈ ਕਾਮਨਾ ਕਰਦਿਆਂ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਲਵਜੀਤ ਕਲਸੀ ਨੇ ਦੱਸਿਆ ਕਿ ਇਸ ਕੋਰਸ ਵਿਚ ਕੁੱਲ 120 ਵਿਦਿਆਰਥੀਆਂ ਨੂੰ ਡਿਜਿਟਲ ਮਾਰਕੀਟਿੰਗ ਦੀ ਸਿਖਲਾਈ ਦੌਰਾਨ ਹਰ ਰੋਜ 4 ਘੰਟੇ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ ਸਨ, ਜਿਸ ਵਿਚ ਉਨ੍ਹਾਂ ਨੂੰ ਕੰਪਿਊਟਰ, ਸਕਿੱਲਸ ਕੌਮਨੀਕੈਸ਼ਨ ਤੇ ਪ੍ਰਸਨੈਲਿਟੀ ਡਿਵੈਲਪਮੈਂਟ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਸ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸਿੱਖਿਆਰਥੀਆਂ ਇਨ੍ਹਾਂ ਕਲਾਸਾਂ ਕਰਕੇ ਕੈਂਡੀਡੇਟਾਂ ਦੇ ਆਤਮ ਵਿਸ਼ਵਾਸ ਚ ਵਾਧਾ ਹੋਇਆ ਅਤੇ ਉਹ ਰੋਜ਼ਗਾਰ ਲੈਣ ਦੇ ਕਾਬਿਲ ਬਣੇ। ਇਸ ਮੌਕੇ ਵੱਖ-ਵੱਖ ਜਗ੍ਹਾਂ ਤੇ ਪਲੇਸ ਹੋਏ ਕੈਂਡੀਡੇਟ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਇਸ ਮੌਕੇ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨ ਸ਼ਰਮਾ, ਮੈਨੇਜਰ ਮੋਬਾਇਲਜੇਸ਼ਨ ਬਲਵੰਤ ਸਿੰਘ ਨੇ ਟਰੇਨਿਗ ਪੂਰੀ ਹੋਣ ਤੇ ਸਾਰੇ ਵਿਦਿਆਰਥੀ ਨੂੰ ਵਧਾਈ ਦਿੱਤੀ।
ਇਸ ਮੌਕੇ ਡਾਇਰੈਕਟਰ ਸਾਈਨਸੋਫਟ ਵਿੱਕੀ ਸਿੰਗਲ, ਮੈਨੇਜਰ ਸਾਈਨਸੋਫਟ ਦੀਪਇੰਦਰ ਕੌਰ ਤੋਂ ਇਲਾਵਾ ਸਿੱਖਿਆਰਥੀ ਆਦਿ ਹਾਜ਼ਰ ਸਨ।