ਬਠਿੰਡਾ, 4 ਜਨਵਰੀ :
ਜ਼ਿਲਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਫੋਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਠਿੰਡਾ ਵਿੱਚ ਪ੍ਰੈਗਾਬਲਿਨ (Pregabalin) 75 ਐਮ.ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਸੇਲ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੈ।
ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰੀਸਕਰੀਪਸ਼ਨ ਸਲਿੱਪ ’ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਕੈਮਿਸਟ ਦਾ ਟ੍ਰੇਡ ਨਾਮ, ਦਵਾਈ ਦੇਣ ਦੀ ਮਿਤੀ ਅਤੇ ਗੋਲੀਆਂ ਦੀ ਗਿਣਤੀ ਦਰਜ ਕਰਨਗੇ।
ਉਨ੍ਹਾਂ ਕਿਹਾ ਕਿ ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟਾ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲ ਅੰਦਰ ਫਾਰਮੇਸੀਆਂ ਵਾਲੇ, ਨੁਸਖ਼ੇ ਦੀ ਪਰਚੀ ਦੀ ਸਹੀ ਜਾਂਚ ਕਰਕੇ, ਇਹ ਯਕੀਨੀ ਬਣਾਉਣਗੇ ਕਿ ਅਸਲ ਪਰਚੀ ਦੇ ਉਲਟ ਦਿੱਤਾ ਜਾ ਰਿਹਾ ਪ੍ਰੀਗੈਬਲਿਨ ਕੈਪਸੂਲ/ਟੈਬਲੇਟ ਪਹਿਲਾਂ ਹੀ ਕਿਸੇ ਹੋਰ ਦਵਾਈ ਵਿਕਰੇਤਾ ਦੁਆਰਾ ਵੰਡਿਆ ਨਹੀਂ ਗਿਆ ਹੈ।
ਇਹ ਹੁਕਮ 1 ਮਾਰਚ 2024 ਤੱਕ ਲਾਗੂ ਰਹੇਗਾ।