ਬਠਿੰਡਾ, 20 ਦਸੰਬਰ (ਪੂਜਾ ਸਿੰਘ)
ਪੁਲਿਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਜੋ ਕਿ ਛੇਵੀਂ ਤੇ ਅੱਠਵੀਂ ਜਮਾਤ ਚ ਪੜ੍ਹ ਰਹੀਆਂ ਹਨ, ਨੂੰ ਸਿਹਤ ਵਿਭਾਗ ਦੇ ਡਾਕਟਰੀ ਅਮਲੇ ਵਲੋਂ ਐਚ.ਪੀ.ਵੀ. ਵੈਕਸੀਨ ਦੀ ਦੂਸਰੀ ਖੁਰਾਕ ਲਗਾਈ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵੈਕਸੀਨ ਬਹੁਤ ਹੀ ਲਾਹੇਵੰਦ ਹੈ, ਭਵਿੱਖ ਵਿੱਚ ਹੋਣ ਵਾਲੇ ਸਰਵਿਕਸ ਕੈਂਸਰ, ਜਿਹੀ ਨਾਮੁਰਾਦ ਬਿਮਾਰੀ ਨਾਲ ਨਜਿੱਠਣ ਲਈ ਬੇਹੱਦ ਕਾਰਗਰ ਸਾਬਿਤ ਹੋਵੇਗੀ।
ਇਸ ਮੌਕੇ ਡਾ. ਗਗਨ ਲਤਾ, ਡਾ. ਵੀਪਾ, ਡਾ. ਅਦਿੱਤਿਆ ਤੇ ਯੂਥ ਟੂਗੈਦਰ ਐਨ.ਜੀ.ਓ. ਦੀ ਸਮੁੱਚੀ ਟੀਮ ਹਾਜ਼ਰ ਰਹੀ।