ਬੈਂਬੋ ਸਕੂਲ ਚ ਪੜ੍ਹਾਉਣ ਲਈ 2 ਅਧਿਆਪਕਾਂ ਦੀ ਲੋੜ : ਡਿਪਟੀ ਕਮਿਸ਼ਨਰ*

  • *ਬੈਂਬੋ ਸਕੂਲ ਚ ਪੜ੍ਹਾਉਣ ਲਈ 2 ਅਧਿਆਪਕਾਂ ਦੀ ਲੋੜ : ਡਿਪਟੀ ਕਮਿਸ਼ਨਰ*

*ਚਾਹਵਾਨ ਉਮੀਦਵਾਰ 21 ਦਸੰਬਰ ਨੂੰ ਰੈਡ ਕਰਾਸ ਸੁਸਾਇਟੀ ਦਫ਼ਤਰ ਵਿਖੇ ਦੇ ਸਕਦੇ ਹਨ ਵਾਕ-ਇਨ ਇੰਟਰਵਿਊ*

ਬਠਿੰਡਾ, 19 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਆਪਣੀਆਂ ਵੱਖ-ਵੱਖ ਵਿਦਿਅਕ ਖੋਜਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਐਜੂਕੇਸ਼ਨ ਸੁਸਾਇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਰੋਜ਼ ਗਾਰਡਨ ਅਤੇ ਲਾਲ ਕੁਆਟਰ-ਖੇਤਾ ਸਿੰਘ ਬਸਤੀ ਵਿਖੇ ਬੈਂਬੋ ਸਕੂਲ ਖੋਲ੍ਹਿਆ ਗਿਆ ਹੈ, ਜਿੱਥੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੋਸਾਇਟੀ ਨੂੰ ਇਸ ਸਕੂਲ ਵਿੱਚ ਪੜ੍ਹਾਉਣ ਲਈ ਦੋ ਅਧਿਆਪਕਾਂ ਦੀ ਲੋੜ ਹੈ, ਜੋ ਸਮਾਜਿਕ ਤੌਰ ‘ਤੇ ਪ੍ਰੇਰਿਤ ਹੋਣ ਅਤੇ ਸਿੱਖਿਆ ਰਾਹੀਂ ਸਮਾਜ ਵਿੱਚ ਬਦਲਾਅ ਲਿਆਉਣ ਦੇ ਇੱਛੁਕ ਹੋਣ। ਸਥਾਨਕ ਖੇਤਾ ਸਿੰਘ ਬਸਤੀ ਅਤੇ ਰੋਜ਼ ਗਾਰਡਨ ਦੇ ਆਸ-ਪਾਸ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ 21 ਦਸੰਬਰ 2023 ਨੂੰ ਰੈਡ ਕਰਾਸ ਸੁਸਾਇਟੀ ਦਫ਼ਤਰ ਵਿਖੇ ਸਵੇਰੇ 9 ਤੋਂ ਸਵੇਰੇ 11 ਵਜੇ ਤੱਕ ਆਪਣੇ ਰੈਜ਼ਿਊਮੇ ਦੀ ਕਾਪੀ ਨਾਲ ਵਾਕ-ਇਨ ਇੰਟਰਵਿਊ ਵਿੱਚ ਹਿੱਸਾ ਲੈਣ ਸਕਦੇ ਹਨ।
ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਕਿਸੇ ਵੀ ਅਨੁਸ਼ਾਸਨ ਵਿੱਚ ਬੈਚਲਰ ਦੀ ਡਿਗਰੀ ਦੀ ਘੱਟੋ ਘੱਟ ਯੋਗਤਾ ਹੋਣੀ ਚਾਹੀਦੀ ਹੈ। ਉਮੀਦਵਾਰ ਨੂੰ 7 ਹਜ਼ਾਰ ਰੁਪਏ ਤੇ 500 (FLTA) ਦੀ ਮਹੀਨਾਵਾਰ ਟੋਕਨ ਮਨੀ ਮਿਲੇਗੀ। ਇਸ ਪ੍ਰੋਗਰਾਮ ਦੇ ਪੂਰਾ ਹੋਣ ‘ਤੇ ਇੱਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਚਾਹਵਾਨ ਉਮੀਦਵਾਰ 86993-66147 ‘ਤੇ ਸੰਪਰਕ ਕਰ ਸਕਦੇ ਹਨ ਜਾਂ dcbtiinternship@gmail.com ‘ਤੇ ਈਮੇਲ ਕਰ ਸਕਦੇ ਹਨ।