You are currently viewing ਸੰਦੀਪ ਸਿੱਧੂ ਨੇ ਨਵੇਂ ਗਾਣੇ ‘ਗਰੇਸ’ ਨਾਲ ਸੰਗੀਤ ਦੀ ਦੁਨੀਆ ਚ ਪਾਇਆ ਗੈਅਰ

ਸੰਦੀਪ ਸਿੱਧੂ ਨੇ ਨਵੇਂ ਗਾਣੇ ‘ਗਰੇਸ’ ਨਾਲ ਸੰਗੀਤ ਦੀ ਦੁਨੀਆ ਚ ਪਾਇਆ ਗੈਅਰ

ਸੰਦੀਪ ਸਿੱਧੂ ਨੇ ਨਵੇਂ ਗਾਣੇ ‘ਗਰੇਸ’ ਨਾਲ ਸੰਗੀਤ ਦੀ ਦੁਨੀਆ ਚ ਪਾਇਆ ਗੈਅਰ

-ਯੂ-ਟਿਊਬ ਤੇ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਬਠਿੰਡਾ, 7 ਦਸੰਬਰ : ਉਸਤਾਦ ਬਲਦੀਪ ਸਿੰਘ ਬੱਲੀ ਦੀਆਂ ਪੈੜਾਂ ਚੋ ਨਿਕਲੇ ਬਠਿੰਡਾ ਜ਼ਿਲ੍ਹੇ ਪਿੰਡ ਨਵਾਂ ਪਿੰਡ ਦੇ ਗਾਇਕ ਸੰਦੀਪ ਸਿੱਧੂ ਦਾ ਗੀਤ ‘ਗਰੇਸ’ ਰੀਲੀਜ ਹੋ ਗਿਆ ਹੈ, ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਸ ਦੇ ਗੀਤ ‘ਕਣਕ ਦੀ ਵਾਢੀ’ ਨੂੰ ਸਰੋਤਿਆਂ ਵੱਲੋਂ ਭਰਭੂਰ ਹੁੰਗਾਰਾ ਮਿਲਿਆ ਸੀ।

ਕਲਾਕਾਰ ਸੰਦੀਪ ਸਿੱਧੂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜਨਵਰੀ 2024 ਚ ਨਵਾਂ ਗੀਤ ਸਰੋਤਿਆਂ ਦੀ ਝੋਲੀ ਪਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਗਰੇਸ ਗਾਣਾ ਉਨ੍ਹਾਂ ਆਪ ਹੀ ਕਲਮਬੱਧ ਕੀਤਾ ਹੈ, ਜਿਸ ਨੂੰ ਕਿ ਬਠਿੰਡਾ ਦੇ ਹੀ ਰਹਿਣ ਵਾਲੇ ਮਿਊਜ਼ਿਕ ਡਾਇਰੈਕਟਰ ‘ਨੋਕਸੀਅਸ’ ਵੱਲੋਂ ਸਿੰਗਾਰ ਰਸ ਵਾਲਾ ਸੰਗੀਤ ਦੇ ਤੇ ਗੀਤ ਨੂੰ ਚਾਰ ਚੰਨ ਲਗਾਏ ਹਨ।

ਗਾਇਕ ਸੰਦੀਪ ਸਿੱਧੂ ਨੇ ਦੱਸਿਆ ਕਿ ‘ਗਰੇਸ’ ਗੀਤ ‘ਰੀਅਲ ਮੋਸ਼ਨ ਪਿਕਚਰਸ’ ਯੂ ਟਿਊਬ ਚੈਨਲ ਤੋਂ ਰੀਲੀਜ ਕੀਤਾ ਗਿਆ ਹੈ।