You are currently viewing 45 ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਚ ਜੇਤੂ ਵਿਦਿਆਰਥੀਆਂ ਦਾ ਕੀਤਾ ਸਨਮਾਨ

45 ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਚ ਜੇਤੂ ਵਿਦਿਆਰਥੀਆਂ ਦਾ ਕੀਤਾ ਸਨਮਾਨ

ਜਲੰਧਰ 22 ਨਵੰਬਰ
ਓਲੰਪੀਅਨ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ ਵਿਖੇ 45 ਵੀਆਂ ਪ੍ਰਾਇਮਰੀ ਸਕੂਲ ਖੇਡਾਂ ਚ ਜੇਤੂ ਰਹੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵੱਜੋਂ ਬੀ ਪੀ ਈ ਓ ਈਸਟ -4 ਸ਼੍ਰੀ ਰਾਜ ਕੁਮਾਰ ਨੇ ਸਿਰਕਤ ਕੀਤੀ ।

ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ਼੍ਰੀ ਰਾਜ ਕੁਮਾਰ ਨੇ ਸਕੂਲ ਦੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਵੱਲੋਂ ਖੇਡਾ ਚ ਮਾਰੀਆਂ ਮੱਲਾਂ ਦੀ ਜਿੱਥੇ ਸਲਾਘਾਂ ਕੀਤਾ ਉੱਥੇ ਹੀ ਉਨ੍ਹਾਂ ਦੀ ਹੌਸਲਾ ਅਫਜਾਈ ਕਰਦਿਆਂ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਤ ਵੀ ਕੀਤਾ।

ਇਸ ਮੌਕੇ ਮਿੱਠਾਪੁਰ ਸਕੂਲ ਦੇ ਪ੍ਰਬੰਧਕੀ ਸੈਂਟਰ ਹੈੱਡ ਟੀਚਰ ਮੈਡਮ ਹਰਸ਼ਰਨ ਕੌਰ , ਵਰਿੰਦਰ ਵੀਰ ਸਿੰਘ, ਪ੍ਰਦੀਪ ਪਿਰਤਪਾਲ
ਸਿੰਘ , ਪੰਕਜ ਸ਼ਰਮਾ , ਅਮਨਦੀਪ, ਮੈਡਮ ਰਾਜਿੰਦਰ ਕੌਰ, ਮੈਡਮ ਰੀਤਿਕਾ ਕਪੂਰ , ਮੈਡਮ ਰੇਨੂੰ ਸਿੰਘ , ਮੈਡਮ ਕੰਵਲਜੀਤ ਕੌਰ, ਮੈਡਮ ਰਾਣੀ , ਮੈਡਮ ਕਮਲਪ੍ਰੀਤ ਕੌਰ , ਮੈਡਮ ਮਨਦੀਪ ਕੌਰ , ਮੈਡਮ ਮਧੂ ਅਤੇ ਅਧਿਆਪਕ ਸੰਦੀਪ ਸਿੱਧੂ ਤੋਂ ਇਲਾਵਾ ਹੋਰ ਸਕੂਲ ਸਟਾਫ ਤੇ ਵਿਦਿਆਰਥੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।