ਆਵਾਜਾਈ ਦੇ ਮੱਦੇਨਜਰ ਨਵਾਂ ਰੂਟ ਪਲਾਨ ਜਾਰੀ

 

ਆਵਾਜਾਈ ਦੇ ਮੱਦੇਨਜਰ ਨਵਾਂ ਰੂਟ ਪਲਾਨ ਜਾਰੀ

ਬਠਿੰਡਾ, 18 ਨਵੰਬਰ : ਪੀ ਡਬਲਯੂ ਡੀ (ਬੀ ਐਂਡ ਆਰ) ਵਿਭਾਗ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਸਥਾਨਕ ਮੁਲਤਾਨੀਆ ਪੁਲ 19 ਨਵੰਬਰ 2023 ਤੋਂ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਲਤਾਨੀਆ ਪੁੱਲ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਜਾਂਦਾ ਹੈ।ਜਿਸ ਨੂੰ ਢਾਹ ਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਜਾਵੇਗੀ।

ਪੀ ਡਬਲਯੂ ਡੀ (ਬੀ ਐਂਡ ਆਰ) ਵਿਭਾਗ ਵੱਲੋਂ ਜਾਰੀ ਰੂਟ ਪਲਾਨ ਅਨੁਸਾਰ ਰਿੰਗ ਰੋਡ ਤੋਂ ਮੁਲਤਾਨੀਆਂ ਪੁਲ ਉਪਰ ਦੀ ਦਾਣਾ ਮੰਡੀ ਵੱਲ ਜਾਂਦਾ ਟ੍ਰੈਫਿਕ (4 ਪਹੀਆ ਵਾਹਨਾਂ ਲਈ) *ਰਿੰਗ ਰੋਡ ਤੇ ਹੀ ਕਿਸਾਨ ਚੌਕ ਤੋਂ ਬੰਦ ਰਹੇਗਾ।* ਇਸ ਟਰੈਫ਼ਿਕ ਨੂੰ ਕਿਸਾਨ ਚੌਕ (ਰਿੰਗ ਰੋਡ) ਤੋਂ ਮਲੋਟ ਰੋਡ ਜਾਂ ਡਬਵਾਲੀ ਰੋਡ ਰਾਹੀਂ ਬਠਿੰਡਾ ਸ਼ਹਿਰ ਚ ਦਾਖਿਲ ਕੀਤਾ ਜਾ ਸਕਦਾ ਹੈ।

ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਦਾਣਾ ਮੰਡੀ/ਰਜਿੰਦਰਾ ਕਾਲਜ ਵੱਲ ਤੋਂ ਮੁਲਤਾਨੀਆਂ ਪੁਲ ਉਪਰ ਦੀ ਕਿਸਾਨ ਚੌਕ (ਰਿੰਗ ਰੋਡ), ਬੀਰ ਬਹਿਮਣ ਆਦਿ ਵੱਲ ਜਾਂਦਾ ਟਰੈਫ਼ਿਕ, (4 ਪਹੀਆ ਵਾਹਨਾਂ ਲਈ) *ਦਾਣਾ ਮੰਡੀ ਨਜ਼ਦੀਕ ਵਾਲਮੀਕੀ ਚੌਕ ਤੇ ਬੰਦ ਰਹੇਗਾ।* ਇਸ ਟਰੈਫ਼ਿਕ ਨੂੰ ਮਲੋਟ ਰੋਡ ਜਾਂ ਡਬਵਾਲੀ ਰੋਡ ਤੋਂ ਕਿਸਾਨ ਚੌਕ (ਰਿੰਗ ਰੋਡ) ਰਾਹੀਂ ਪੁਲ ਦੇ ਦੂਜੇ ਪਾਸੇ ਲਿਆਇਆ ਜਾ ਸਕਦਾ ਹੈ।

ਇਸੇ ਤਰ੍ਹਾਂ ਮਿੱਤਲ ਟਾਵਰ ਵਾਲੇ ਪਾਸੇ ਤੋਂ ਆਉਣ ਵਾਲੇ ਦੋ ਪਹੀਆ ਵਾਹਨਾਂ ਵਾਲਾ ਟ੍ਰੈਫਿਕ ਠੰਡੀ ਸੜਕ ਤੋਂ ਹੁੰਦੇ ਹੋਏ ਰੇਲਵੇ ਅੰਡਰ ਬ੍ਰਿਜ਼ ਲੰਘ ਕੇ ਗੋਲ ਡਿੱਗੀ ਹੁੰਦੇ ਹੋਏ ਹਨੂੰਮਾਨ ਚੌਂਕ ਤੋਂ ਅੱਗੇ ਆ ਸਕਦਾ ਹੈ।

ਇਸੇ ਤਰ੍ਹਾਂ ਸ਼ਹਿਰ ਚੋਂ ਜਾਣ ਵਾਲੇ 2 ਪਹੀਆ ਵਾਹਨਾਂ ਵਲੋਂ, ਪਰਸਰਾਮ ਨਗਰ ਤੋਂ ਹੁੰਦੇ ਹੋਏ ਸਰਹੰਦ ਕੈਨਾਲ ਦੇ ਨਾਲ-ਨਾਲ ਬਣੀ ਸੜਕ ਤੋਂ ਰਿੰਗ ਰੋਡ ਤੇ ਜਾਇਆ ਜਾ ਸਕਦਾ ਹੈ।