20 ਨਵੰਬਰ ਨੂੰ ਮਨਾਇਆ ਜਾਵੇ “ਨੌ ਵਹੀਕਲ ਡੇ”

20 ਨਵੰਬਰ ਨੂੰ ਮਨਾਇਆ ਜਾਵੇ “ਨੌ ਵਹੀਕਲ ਡੇ”

ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਪਾਇਆ ਜਾਵੇ ਯੋਗਦਾਨ :ਜ਼ਿਲ੍ਹਾ ਅਤੇ ਸੈਸ਼ਨਜ ਜੱਜ

ਸ੍ਰੀ ਮੁਕਤਸਰ ਸਾਹਿਬ 18 ਨਵੰਬਰ

ਸ੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਆਉਣ ਵਾਲੀ 20 ਨਵੰਬਰ 2023 ਨੂੰ ਨੋ ਵਹੀਕਲ ਡੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

 

ਇਸ ਸਬੰਧੀ ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਨਵੰਬਰ ਨੂੰ ਜਿਲ੍ਹਾ ਕੋਰਟ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਦਾ ਸਮੁੱਚਾ ਸਟਾਫ ਇਸ ਦਿਨ ਆਪਣੇ ਵਾਹਨ ( ਕਾਰ ਜਾਂ ਮੋਟਰਸਾਈਕਲ ਆਦਿ) ਦੀ ਵਰਤੋ ਨਹੀਂ ਕਰੇਗਾ ਸਗੋਂ ਕੋਰਟ ਕੰਪਲੈਕਸ ਵਿੱਚ ਡਿਊਟੀ ਤੇ ਆਉਣ- ਜਾਣ ਲਈ ਪੈਦਲ ਜਾਂ ਬਾਈਸਾਈਕਲ ਜਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਗੇ ।ਇਸ ਦਿਨ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਵਾਹਨਾ ਦੀ ਕੋਰਟ ਕੰਪਲੈਕਸ ਵਿਖੇ ਐਂਟਰੀ ਤੇ ਵੀ ਪਾਬੰਦੀ ਹੋਵੇਗੀ।

 

ਉਹਨਾਂ ਅੱਗੇ ਦੱਸਿਆ ਕਿ ਵਾਤਾਵਰਨ ਦੀ ਸਾਂਭ -ਸੰਭਾਲ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ । ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ 20 ਨਵੰਬਰ ਨੌ ਵਹੀਕਲ ਡੇ ਵਾਲੇ ਦਿਨ ਆਪਣੇ ਵਾਹਨ ਨਾ ਚਲਾ ਕੇ ਸਾਈਕਲ ਜਾਂ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਕੇ ਆਪਣੇ ਕੰਮ ਕਾਜ ਨੂੰ ਨਿਪਟਾਇਆ ਜਾਵੇ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਯੋਗਦਾਨ ਪਾਇਆ ਜਾਵੇ।