ਲੋੜਵੰਦ ਦਿਵਿਯਾਂਗਜਨਾ ਨੂੰ ਵੰਡੇ ਮੋਟਰਾਈਜਡ ਤੇ ਟਰਾਈ ਸਾਈਕਲ
ਬਠਿੰਡਾ, 17 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਤੇਜਵੰਤ ਢਿੱਲੋਂ ਨੇ ਅਲਿਮਕੋ ਸਕੀਮ ਤਹਿਤ ਲੋੜਵੰਦ ਦਿਵਿਯਾਂਗਜਨਾ ਨੂੰ 2 ਵੀਲ੍ਹਚੇਅਰ, 1 ਰੋਲੇਟਰ, 64 ਮੋਟਰਾਈਜਡ ਤੇ 5 ਟਰਾਈ ਸਾਈਕਲ ਵੰਡੇ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਢਿੱਲੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੋਗ ਦਿਵਿਆਂਗ ਲਾਭਪਾਤਰੀਆਂ ਨੂੰ ਅਲਿਮਕੋ ਸਕੀਮ ਤਹਿਤ ਜਲਦੀ ਹੋਰ ਵਰਤੋਂ ਯੋਗ ਉਪਕਰਨ ਮੁਹੱਈਆ ਕਰਵਾਏ ਜਾਣਗੇ।
ਇਸ ਦੌਰਾਨ ਸਿਵਲ ਸਰਜਨ ਨੇ ਦਿਵਿਆਂਗਜਨ ਵਿਅਕਤੀਆਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਯੂਡੀਆਈਡੀ ਕਾਰਡ ਬਣਵਾਉਣ ਤਾਂ ਜੋ ਕੋਈ ਵੀ ਲੋੜਵੰਦ ਲਾਭਪਾਤਰੀ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਵਾਝਾਂ ਨਾ ਰਹਿ ਸਕੇ।
ਇਸ ਮੌਕੇ ਐਸਐਮਓ ਡਾ ਸ਼ਤੀਸ਼ ਜਿੰਦਲ, ਅਲਿਮਕੋ ਇੰਚਾਰਜ ਸ਼੍ਰੀ ਅਨੂਪ, ਡੀਡੀਆਰਸੀ ਤੋਂ ਡਾ ਸੋਨੀ, ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਨਰਿੰਦਰ ਕੁਮਾਰ ਜਿਲਾ ਬੀਸੀਸੀ ਕੋਆਰਡੀਨੇਟਰ, ਪਵਨਜੀਤ ਕੌਰ ਬੀਈਈ, ਬਲਦੇਵ ਸਿੰਘ ਤੋਂ ਇਲਾਵਾ ਲੋੜਵੰਦ ਦਿਵਿਯਾਂਗਜਨ ਆਦਿ ਹਾਜ਼ਰ ਸਨ।