You are currently viewing ਪੇਂਡੂ ਯੁਵਕ ਕਲੱਬਾਂ ਕੋਲੋਂ ਵਿੱਤੀ ਸਹਾਇਤਾ ਲਈ ਅਰਜ਼ੀਆਂ ਦੀ ਮੰਗ 5 ਦਸੰਬਰ ਤੱਕ : ਡਿਪਟੀ ਕਮਿਸ਼ਨਰ

ਪੇਂਡੂ ਯੁਵਕ ਕਲੱਬਾਂ ਕੋਲੋਂ ਵਿੱਤੀ ਸਹਾਇਤਾ ਲਈ ਅਰਜ਼ੀਆਂ ਦੀ ਮੰਗ 5 ਦਸੰਬਰ ਤੱਕ : ਡਿਪਟੀ ਕਮਿਸ਼ਨਰ

ਪੇਂਡੂ ਯੁਵਕ ਕਲੱਬਾਂ ਕੋਲੋਂ ਵਿੱਤੀ ਸਹਾਇਤਾ ਲਈ ਅਰਜ਼ੀਆਂ ਦੀ ਮੰਗ 5 ਦਸੰਬਰ ਤੱਕ : ਡਿਪਟੀ ਕਮਿਸ਼ਨਰ

 

ਬਠਿੰਡਾ, 14 ਨਵੰਬਰ : ਪੰਜਾਬ ਸਰਕਾਰ ਯੁਵਕ ਸੇਵਾਵਾਂ, ਵਿਭਾਗ ਪੰਜਾਬ ਵੱਲੋਂ ਵਿਭਾਗ ਨਾਲ ਐਫੀਲੀਏਟਿਡ ਯੁਵਕ ਕਲੱਬਾਂ ਨੂੰ ਉਨ੍ਹਾਂ ਵੱਲੋਂ ਪਿਛਲੇ 2 ਸਾਲ ਤੋਂ ਆਪਣੇ ਪਿੰਡਾਂ ਵਿੱਚ ਪਿੰਡ ਦੀ ਭਲਾਈ, ਯੁਵਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਸਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਦੇ ਅਧਾਰ ਤੇ ਵਿੱਤੀ ਸਹਾਇਤਾ ਦੇਣ ਲਈ ਜ਼ਿਲ੍ਹੇ ਭਰ ਚੋਂ ਅਰਜ਼ੀਆਂ ਦੀ ਮੰਗ 5 ਦਸੰਬਰ 2023 ਤੱਕ ਕੀਤੀ ਗਈ ਹੈ।

 

ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਯੁਵਕ ਕਲੱਬਾਂ ਵੱਲੋਂ ਆਪਣੀਆਂ ਅਰਜ਼ੀਆਂ ਦੇ ਨਾਲ ਕਲੱਬ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀਆ ਫੋਟੋਆਂ ਅਤੇ ਅਖ਼ਬਾਰਾਂ ਦੀਆਂ ਕਾਤਰਾਂ ਨੱਥੀ ਕੀਤੀਆ ਜਾਣ ਤਾਂ ਜੋ ਵਧੀਆ ਕੰਮ ਕਰਨ ਵਾਲੀਆਂ ਜ਼ਿਲ੍ਹੇ ਭਰ ਚੋਂ 30 ਤੋਂ ਵੱਧ ਯੁਵਕ ਕਲੱਬਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਖੇਡਾਂ ਦੇ ਸਮਾਨ, ਯੁਵਕ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਗ੍ਰਾਂਟ ਜਾਰੀ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਚੋਂ ਯੋਗ ਯੁਵਕ ਕਲੱਬਾਂ ਦੀ ਚੋਣ ਜ਼ਿਲ੍ਹਾ ਪੱਧਰ ਤੇ ਬਣਾਈ ਗਈ ਕਮੇਟੀ ਵੱਲੋਂ ਕੀਤੀ ਜਾਵੇਗੀ। ਯੁਵਕ ਕਲੱਬਾਂ ਵੱਲੋਂ ਇਹ ਅਰਜ਼ੀਆਂ ਦਫ਼ਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾ, ਕਮਰਾ ਨੰਬਰ 303-ਸੀ, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਵਿਖੇ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ।

 

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਰਘਬੀਰ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਬਠਿੰਡਾ ਮੋਬਾਇਲ ਨੰਬਰ 94638-42362, 94639-18835 ਤੇ ਸੰਪਰਕ ਕੀਤਾ ਜਾ ਸਕਦਾ ਹੈ।