ਐਮ.ਐਸ.ਐਮ.ਈ. ਪੀ.ਸੀ.ਆਈ. ਵੱਲੋ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ
ਨੈਸ਼ਨਲ ਲੋਕ ਅਦਾਲਤ 9 ਦਸੰਬਰ ਨੂੰ
ਬਠਿੰਡਾ, 8 ਨਵੰਬਰ : ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ੍ਰੀ ਸੁਮੀਤ ਮਲਹੋਤਰਾ ਦੀ ਰਹਿਨੁਮਾਈ ਹੇਠ ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਰੇਸ਼ ਕੁਮਾਰ ਗੋਇਲ ਵੱਲੋ ਐਮ.ਐਸ.ਐਮ.ਈ. ਪੀ.ਸੀ.ਆਈ. ਦਿੱਲੀ ਦੇ ਚੇਅਰਮੈਨ ਸ਼੍ਰੀ ਵਿਜੇ ਚੋਰਸੀਆਂ ਤੇ ਪੰਜਾਬ ਦੇ ਚੇਅਰਮੈਨ ਸੰਜੀਵ ਥਾਪਰ ਵਲੋਂ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਇਸ ਮੌਕੇ ਸ੍ਰੀ ਸੁਰੇਸ਼ ਕੁਮਾਰ ਗੋਇਲ ਵੱਲੋ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ 9 ਦਸੰਬਰ 2023 ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸਦਾ ਵੱਧ ਤੋਂ ਵੱਧ ਲਾਹਾ ਲੈਣ।
ਇਸ ਮੌਕੇ ਐਮ.ਐਸ.ਐਮ.ਈ. ਪੀ.ਸੀ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਆਮ ਲੋਕਾਂ ਲਈ ਕੇਂਦਰ ਸਰਕਾਰ ਵੱਲੋ ਲੋਨ ਦੀਆਂ ਸਕੀਮਾਂ ਚਲਾਈਆ ਗਈਆ ਹਨ। ਉਨ੍ਹਾਂ ਕਿਹਾ ਕਿ ਕਿਸੇ ਨੇ ਕੋਈ ਵੀ ਆਪਣੀ ਫੈਕਟਰੀ, ਆਟੇ ਦੀ ਚੱਕੀ, ਮੈਨੂਫੈਕਚਰਿੰਗ ਬਿਜਨਸ਼, ਕੰਪਿਊਟਰ ਸੈਟਰ, ਕੋਈ ਮਿਸਤਰੀ ਦਾ ਕੰਮ ਆਦਿ ਸੁਰੂ ਕਰਨੇ ਹੋਣ ਤਾਂ ਸਰਕਾਰ ਵੱਲੋ ਉਨ੍ਹਾਂ ਨੂੰ ਸਬਸਿਡੀ ਲੋਨ ਬਹੁਤ ਘੱਟ ਵਿਆਜ ਦਰ ਤੇ ਮੁਹੱਇਆ ਕਰਵਾਏ ਜਾਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਇਸ ਮੌਕੇ ਚੇਅਰਮੈਨ ਨੈਸ਼ਨਲ ਦਿੱਲੀ ਸ਼੍ਰੀ ਅਹਿਮਦ ਆਫਿ ਚੇਅਰਮੈਨ ਰਾਜਸਥਾਨ ਸ਼੍ਰੀ ਸੁਮੰਤ, ਚੇਅਰਮੈਨ ਹਰਿਆਣਾ ਸ਼੍ਰੀ ਸੁਨੀਲ ਵਰਮਾ, ਵਾਇਸ ਚੇਅਰਮੈਨ ਪੰਜਾਬ ਸੰਜੀਵ ਕੁਮਾਰ ਬਾਸਲ, ਵਾਇਸ ਚੇਅਰਮੈਨ ਹਰਦੀਪ ਸਰਮਾਂ, ਸ਼੍ਰੀ ਅਨਿੱਲ, ਸ਼੍ਰੀ ਰੋਹਿਤ ਵਾਇਸ, ਸ਼੍ਰੀ ਤਿੱਲਕ ਰਾਜ, ਸ਼੍ਰੀ ਸਾਰਦਾ ਤੇ ਐਮ.ਐਸ.ਐਮ.ਈ. ਪੀ.ਸੀ.ਆਈ. ਪੰਜਾਬ ਦੀ ਪੂਰੀ ਟੀਮ ਆਦਿ ਹਾਜ਼ਰ ਸਨ।